ਮੁੰਬਈ, 3 ਅਗਸਤ
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਅੱਜ ਰੱਖੜੀ ਮੌਕੇ ਭਰਾ ਨੂੰ ਯਾਦ ਕੀਤਾ ਤੇ ਕਿਹਾ ਕਿ ‘ਉਹ ਹਮੇਸ਼ਾ ਖ਼ਾਸ ਰਹੇਗਾ।’ ਸ਼ਵੇਤਾ ਨੇ ਇੰਸਟਾਗ੍ਰਾਮ ਉਤੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਅਦਾਕਾਰ ਆਪਣੀਆਂ ਚਾਰ ਭੈਣਾਂ ਤੋਂ ਰੱਖੜੀ ਬੰਨ੍ਹਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸ਼ਵੇਤਾ ਨੇ ਸਨੇਹ ਭਰੇ ਸ਼ਬਦ ਲਿਖਦਿਆਂ ਕਿਹਾ ਕਿ ਸੁਸ਼ਾਂਤ ਹਮੇਸ਼ਾ ਉਨ੍ਹਾਂ ਦਾ ਮਾਣ ਰਹੇਗਾ। ਜ਼ਿਕਰਯੋਗ ਹੈ ਕਿ ਸ਼ਵੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਖ਼ੁਦਕੁਸ਼ੀ ਕਰਨ ਵਾਲੇ ਆਪਣੇ ਅਦਾਕਾਰ ਭਰਾ ਲਈ ਇਨਸਾਫ਼ ਮੰਗਿਆ ਹੈ। ਉਸ ਨੇ ਕਿਹਾ ਸੀ ਕਿ ਉਹ ਬਹੁਤ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ, ਸੁਸ਼ਾਂਤ ਦਾ ਬੌਲੀਵੁੱਡ ਵਿਚ ਕੋਈ ‘ਗੌਡਫਾਦਰ’ ਨਹੀਂ ਸੀ ਤੇ ਹੁਣ ਵੀ ਕੋਈ ਵੱਡੀ ਜਾਣ-ਪਛਾਣ ਨਹੀਂ ਹੈ।
-ਪੀਟੀਆਈ