ਨਵੀਂ ਦਿੱਲੀ: ਅਦਾਕਾਰਾ ਸਿਮਰਨ, ਕ੍ਰਾਤਿਕ ਸੁਬੂਰਾਜ ਦੀ ਤਾਮਿਲ ਐਕਸ਼ਨ ਡਰਾਮਾ ਫ਼ਿਲਮ ਵਿੱਚ ਨਾਚੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਏਗੀ। ਇਸ ਫ਼ਿਲਮ ਵਿੱਚ ਵਿਕਰਮ ਤੇ ਧਰੁਵ ਵਿਕਰਮ ਮੁੱਖ ਭੂਮਿਕਾਵਾਂ ਵਿੱਚ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਲਮ 10 ਫਰਵਰੀ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਫਿਲਮ ਨਿਰਮਾਤਾਵਾਂ ਨੇ ਫ਼ਿਲਮ ਵਿਚਲੇ ਕਿਰਦਾਰਾਂ ਦੇ ਨਾਵਾਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਮ ਦੀ ਟੀਮ ਨੇ ਐਲਾਨ ਕੀਤਾ ਕਿ ਸਿਮਰਨ ਫਿਲਮ ’ਚ ਨਾਚੀ ਦਾ ਕਿਰਦਾਰ ਨਿਭਾਏਗੀ। ਸਿਮਰਨ ਨੇ ਟਵਿੱਟਰ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਕਿਹਾ, ‘‘ਮੈਂ ‘ਮਹਾਨ’ ਫ਼ਿਲਮ ਵਿੱਚ ਨਾਚੀ ਦੇ ਕਿਰਦਾਰ ਵਜੋਂ।’’ ਕ੍ਰਾਤਿਕ ਸੁਬੂਰਾਜ ਨੇ ਵੀ ਖ਼ੁਲਾਸਾ ਕੀਤਾ ਕਿ ਫਿਲਮ ਵਿੱਚ ਮੁੱਤੂਕੁਮਾਰ, ਗਿਆਨਮ ਦਾ ਅਤੇ ਸਨੰਤ, ਰੌਕੀ ਦਾ ਕਿਰਦਾਰ ਨਿਭਾਏਗਾ। ਨਿਰਦੇਸ਼ਕ ਨੇ ਫਿਲਮ ਵਿੱਚੋਂ ਵਿਕਰਮ ਦੀ ਇੱਕ ਅਣਦੇਖੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ,‘‘ਉਹ ਕੱਲ੍ਹ ਉੱਠੇਗਾ।’’ ਉਸ ਨੇ ਸੰਕੇਤ ਦਿੱਤਾ ਕਿ ਉਹ ਇਸ ਕਿਰਦਾਰ ਦਾ ਨਾਂ ਸੋਮਵਾਰ ਨੂੰ ਦੱਸੇਗਾ। ਲਲਿਤ ਕੁਮਾਰ ਵੱਲੋਂ ਬਣਾਈ ਗਈ ਇਹ ਫ਼ਿਲਮ, ਘਟਨਾਵਾਂ ਦੀ ਇੱਕ ਲੜੀ ਹੈ ਜੋ ਇੱਕ ਆਮ ਆਦਮੀ ਦੇ ਨਾਲ-ਨਾਲ ਉਸ ਦੇ ਆਲੇ ਦੁਆਲੇ ਦੇ ਸਾਰੇ ਲੋਕਾਂ ਦੀ ਪੂਰੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ‘ਮਹਾਨ’ ਵਿੱਚ ਅਸਲ ਜ਼ਿੰਦਗੀ ਵਿੱਚ ਪਿਉ-ਪੁੱਤ ਦੀ ਜੋੜੀ ਵਿਕਰਮ ਅਤੇ ਧਰੁਵ ਵਿਕਰਮ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਫਿਲਮ ਵਿੱਚ ਬੌਬੀ ਸਿਮਹਾ ਅਤੇ ਸਿਮਰਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ। -ਆਈਏਐੱਨਐੱਸ