ਧਰਮਪਾਲ
ਸਟਾਰ ਭਾਰਤ ਚੈਨਲ ਹੁਣ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਲੈ ਕੇ ਆਉਣ ਲਈ ਤਿਆਰ ਹੈ। ਸ਼ੋਅ ਦਾ ਨਾਂ ਹੈ ‘ਬਹੁਤ ਪਿਆਰ ਕਰਤੇ ਹੈਂ।’ ਜਿੱਥੇ ਅਭਿਨੇਤਾ ਕਰਨ ਵੀ. ਗਰੋਵਰ ਸੁਪਰਸਟਾਰ ਰਿਤੇਸ਼ ਮਲਹੋਤਰਾ ਦਾ ਕਿਰਦਾਰ ਨਿਭਾਅ ਰਿਹਾ ਹੈ ਅਤੇ ਅਦਾਕਾਰਾ ਸ਼ੈਲੀ ਸਲੂੰਖੇ ਇੰਦੂ ਦਾ ਕਿਰਦਾਰ ਨਿਭਾਅ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਸ਼ੋਅ ਰਾਹੀਂ ਅਭਿਨੇਤਰੀ ਸ਼ਿਰੀਨ ਮਿਰਜ਼ਾ ਨੇ ਲੰਬੇ ਸਮੇਂ ਬਾਅਦ ਟੀਵੀ ’ਤੇ ਵਾਪਸੀ ਕੀਤੀ ਹੈ ਜੋ ਸ਼ੋਅ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਆਪਣੀ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਸ਼ਿਰੀਨ ਮਿਰਜ਼ਾ ਕਹਿੰਦੀ ਹੈ, “ਮੈਂ ਸ਼ੋਅ ‘ਬਹੁਤ ਪਿਆਰ ਕਰਤੇ ਹੈਂ’ ਨਾਲ ਲਗਭਗ ਦੋ ਸਾਲਾਂ ਬਾਅਦ ਟੀਵੀ ’ਤੇ ਵਾਪਸੀ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ। ਕਿਉਂਕਿ ਮੈਂ ਵਿਆਹ ਤੋਂ ਬਾਅਦ ਆਪਣੇ ਨਵੇਂ ਪਰਿਵਾਰ ਅਤੇ ਪਤੀ ਨੂੰ ਸਮਾਂ ਦੇਣਾ ਚਾਹੁੰਦੀ ਸੀ, ਪਰ ਹੁਣ ਫਿਰ ਤੋਂ ਛੋਟੇ ਪਰਦੇ ’ਤੇ ਵਾਪਸੀ ਕਰਕੇ ਮੈਂ ਬਹੁਤ ਖੁਸ਼ ਹਾਂ।’’
ਸ਼ਿਰੀਨ ਮਿਰਜ਼ਾ ਇਸ ਤੋਂ ਪਹਿਲਾਂ ਕਈ ਮਸ਼ਹੂਰ ਸ਼ੋਅ’ਜ਼ ਵਿੱਚ ਕੰਮ ਕਰ ਚੁੱਕੀ ਹੈ ਜਿੱਥੇ ਉਸ ਦੇ ਕੰਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹੁਣ ਉਹ ਇੱਕ ਨਵੇਂ ਕਿਰਦਾਰ ਨਾਲ ਟੀਵੀ ’ਤੇ ਵਾਪਸੀ ਕਰਨ ਲਈ ਤਿਆਰ ਹੈ ਜੋ ਦੇਖਣਾ ਬਹੁਤ ਦਿਲਚਸਪ ਹੋਵੇਗਾ। ਸ਼ੋਅ ਦੀ ਕਹਾਣੀ ਦੋ ਵੱਖ-ਵੱਖ ਵਿਅਕਤੀਆਂ ਨੂੰ ਇਕੱਠੇ ਲਿਆਉਣ ਦੀ ਹੈ। ਜਦੋਂ ਕਿ ਇੱਕ ਪਿਆਰ ਦੀ ਭਾਲ ਵਿੱਚ ਹੈ ਅਤੇ ਦੂਜਾ ਇੱਕ ਬੱਚੀ ਲਈ ਮਾਂ ਅਤੇ ਪਿਤਾ ਬਣਨ ਲਈ ਤਿਆਰ ਹੈ ਤਾਂ ਕਿ ਉਸ ਨੂੰ ਚੰਗੀ ਜ਼ਿੰਦਗੀ ਦਿੱਤੀ ਜਾ ਸਕੇ। ਦਰਸ਼ਕਾਂ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਦੋਵੇਂ ਵਿਅਕਤੀ ਕਿਵੇਂ ਇਕੱਠੇ ਹੁੰਦੇ ਹਨ ਅਤੇ ਇੱਕ ਪਰਿਵਾਰ ਬਣਦੇ ਹਨ।
ਦਰਸ਼ਨ ਗੁੱਜਰ ਦੀ ਘਰ ਵਾਪਸੀ
ਸੋਨੀ ਸਬ ’ਤੇ ਹਾਲ ਹੀ ਵਿੱਚ ‘ਪੁਸ਼ਪਾ ਇੰਪੌਸੀਬਲ’ ਸ਼ੋਅ ਸ਼ੁਰੂ ਹੋਇਆ ਹੈ ਜਿਸ ਵਿੱਚ ਦਰਸ਼ਨ ਗੁੱਜਰ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਸਬੰਧੀ ਉਸ ਨੇ ਆਪਣੇ ਅਨੁਭਵ ਸਾਂਝਾ ਕੀਤੇ। ਉਹ ਦੱਸਦਾ ਹੈ,‘‘ਮੈਂ ਪਿਛਲੇ ਦਸ ਸਾਲਾਂ ਤੋਂ ਸੋਨੀ ਸਾਬ ਨਾਲ ਕੰਮ ਕਰ ਰਿਹਾ ਹਾਂ। ਮੈਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸੋਨੀ ਸਬ ਤੋਂ ਹੀ ਕੀਤੀ ਸੀ। ਜਦੋਂ ਮੈਂ ‘ਪੁਸ਼ਪਾ ਇੰਪੌਸੀਬਲ’ ਨਾਲ ਜੁੜਿਆ ਤਾਂ ਇਹ ਘਰ ਵਾਪਸ ਆਉਣ ਵਰਗਾ ਅਹਿਸਾਸ ਹੀ ਸੀ। ਮੈਂ ਘਰ ਵਾਪਸ ਆ ਕੇ ਬਹੁਤ ਖੁਸ਼ ਹਾਂ।’’
ਉਹ ਅੱਗੇ ਦੱਸਦਾ ਹੈ, “ਸ਼ੋਅ ਮੈਨੂੰ ਬਹੁਤ ਦਿਲਚਸਪ ਲੱਗਿਆ। ਇੱਕ ਗੱਲ ਜੋ ਮੇਰੇ ਦਿਮਾਗ਼ ਵਿੱਚ ਬੈਠ ਗਈ ਉਹ ਸੀ ਇਸ ਦੀ ਕਹਾਣੀ।’’ ਆਪਣੇ ਚਰਿੱਤਰ ਨਾਲ ਜੁੜਨ ਸਬੰਧੀ ਉਹ ਦੱਸਦਾ ਹੈ, “ਜੇ ਮੈਂ ਕਲਪਨਾ ਦੀ ਅਸਲ ਜ਼ਿੰਦਗੀ ਨਾਲ ਤੁਲਨਾ ਕਰਦਾ ਹਾਂ, ਤਾਂ ਮੈਂ ਆਪਣੇ ਕਿਰਦਾਰ ਵਾਂਗ ਮਹਿਸੂਸ ਕਰਦਾ ਹਾਂ ਅਤੇ ਮੇਰੇ ਵਿੱਚ ਬਹੁਤ ਕੁਝ ਸਾਂਝਾ ਹੈ। ਇਹ ਇਤਫ਼ਾਕ ਹੀ ਸੀ ਜਦੋਂ ਮੈਨੂੰ ਸ਼ੂਟਿੰਗ ਦੌਰਾਨ ਪਤਾ ਲੱਗਾ ਕਿ ਇਹ ਸ਼ੋਅ ਪਾਟਨ ਦੇ ਪਿਛੋਕੜ ’ਤੇ ਸੈੱਟ ਕੀਤਾ ਗਿਆ ਹੈ, ਜਿੱਥੋਂ ਦਾ ਮੈਂ ਹਾਂ।’’
‘ਪੁਸ਼ਪਾ ਇੰਪੌਸੀਬਲ’ ਭਾਰਤ ਵਿੱਚ ਮਾਵਾਂ ’ਤੇ ਕੇਂਦਰਿਤ ਪਹਿਲੇ ਸੀਰੀਅਲਾਂ ਤੋਂ ਕਿਵੇਂ ਵੱਖਰਾ ਹੈ? ਬਾਰੇ ਉਸ ਨੇ ਦੱਸਿਆ, “ਮੈਨੂੰ ਇੱਕ ਮਜ਼ਬੂਤ ਮਾਂ ਦੇ ਰੂਪ ਵਿੱਚ ਪੁਸ਼ਪਾ ਦੀ ਪੂਰੀ ਧਾਰਨਾ ਪਸੰਦ ਆਈ। ਉਹ ਸਿਨਮਾ ਜਾਂ ਟੈਲੀਵਿਜ਼ਨ ’ਤੇ ਦਿਖਾਈ ਦੇਣ ਵਾਲੀਆਂ ਆਮ ਮਾਵਾਂ ਦੀ ਤਰ੍ਹਾਂ ਨਹੀਂ ਹੈ, ਪਰ ਇੱਕ ਦ੍ਰਿੜ ਅਤੇ ਸਵੈ-ਨਿਰਭਰ ਔਰਤ ਹੈ ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰਦੀ ਹੈ।’’
ਕ੍ਰਿਸ਼ਨ ਭਗਤ ਸੁਮਨ ਗੁਪਤਾ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਤਾਜ਼ਾ ਪੇਸ਼ਕਸ਼ ‘ਯਸ਼ੋਮਤੀ ਮਈਆ ਕੇ ਨੰਦਲਾਲਾ’ ਆਪਣੀ ਤਾਜ਼ਗੀ ਭਰੀ ਕਹਾਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਇਹ ਸ਼ੋਅ ਮਾਂ-ਪੁੱਤ ਦੀ ਜੋੜੀ, ਯਸ਼ੋਦਾ ਅਤੇ ਕਾਨਹਾ (ਭਗਵਾਨ ਸ਼੍ਰੀ ਕ੍ਰਿਸ਼ਨ) ਦੇ ਅਟੁੱਟ ਬੰਧਨ ’ਤੇ ਰੌਸ਼ਨੀ ਪਾਉਂਦਾ ਹੈ।
ਦੇਵਕੀ ਦੀ ਭੂਮਿਕਾ ਨਿਭਾਉਣ ਵਾਲੀ ਸੁਮਨ ਗੁਪਤਾ ਸ਼ੋਅ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹੈ ਅਤੇ ਆਪਣੇ ਕਿਰਦਾਰ ਨੂੰ ਅਸਲੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਦਰਸ਼ਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਤੋਂ ਉਸ ਨੇ ਸ਼ੂਟਿੰਗ ਸ਼ੁਰੂ ਕੀਤੀ ਹੈ, ਉਹ ਹਰ ਰੋਜ਼ ਸਵੇਰੇ ਤਰੋਤਾਜ਼ਾ ਅਤੇ ਸਕਾਰਾਤਮਕ ਰਹਿਣ ਲਈ ਕ੍ਰਿਸ਼ਨ ਮੰਤਰ ਦਾ ਜਾਪ ਕਰਦੀ ਹੈ।
ਇਸ ’ਤੇ ਟਿੱਪਣੀ ਕਰਦੇ ਹੋਏ ਸੁਮਨ ਗੁਪਤਾ ਕਹਿੰਦੀ ਹੈ, ‘‘ਮੈਂ ਬਚਪਨ ਤੋਂ ਹੀ ਬਹੁਤ ਵੱਡੀ ਕ੍ਰਿਸ਼ਨ ਭਗਤ ਰਹੀ ਹਾਂ। ਮੈਨੂੰ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹੋਏ 15 ਸਾਲ ਹੋ ਗਏ ਹਨ। ਜਦੋਂ ਮੈਂ ਆਪਣੀ ਮਾਂ ਨੂੰ ਗੁਆ ਦਿੱਤਾ, ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਇਕੱਲਾ ਮਹਿਸੂਸ ਕੀਤਾ। ਫਿਰ ਇਹ ਭਗਵਾਨ ਕ੍ਰਿਸ਼ਨ ਸਨ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਅਤੇ ਮੈਂ ਆਪਣੇ ਆਪ ਨੂੰ ਸੰਭਾਲ ਸਕੀ। ਮੈਨੂੰ ‘ਹਰੇ ਕ੍ਰਿਸ਼ਨ ਮੰਤਰ’ ਬਾਰੇ ਪਤਾ ਲੱਗਾ ਅਤੇ ਉਦੋਂ ਤੋਂ ਮੈਂ ਇਸ ਦਾ ਹਰ ਸਵੇਰ ਜਾਪ ਕਰਦੀ ਹਾਂ। ਇਹ ਮੇਰੇ ਅੰਦਰ ਬਹੁਤ ਸਕਾਰਾਤਮਕਤਾ ਲਿਆਉਂਦਾ ਹੈ।’’
ਸ਼ਕਤੀ ਲਈ ਨਵੀਂ ਚੁਣੌਤੀ
ਸ਼ਕਤੀ ਅਰੋੜਾ ਤਿੰਨ ਸਾਲ ਬਾਅਦ ਟੀਵੀ ’ਤੇ ਪਰਤੀ ਹੈ। ਇਸ ਤਹਿਤ ਉਹ ਜ਼ੀ ਟੀਵੀ ਦੇ ਸ਼ੋਅ ‘ਕੁੰਡਲੀ ਭਾਗਿਆ’ ਵਿੱਚ ਨਕਾਰਾਤਮਕ ਪਰ ਦਿਲਚਸਪ ਕਿਰਦਾਰ ਨਿਭਾਏਗੀ। ਇਸ ਸ਼ੋਅ ਨੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਉਥਲ-ਪੁਥਲ ਵਿੱਚ ਕਰਨ (ਧੀਰਜ ਧੂਪਰ) ਅਤੇ ਪ੍ਰੀਤਾ (ਸ਼ਰਧਾ ਆਰੀਆ) ਦੀ ਜ਼ਿੰਦਗੀ ਨਾਲ ਦਰਸ਼ਕਾਂ ਨੂੰ ਬੰਨ੍ਹਿਆ ਹੋਇਆ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਰਿਸ਼ਭ ਲੂਥਰਾ (ਮਨਿਤ ਜੌੜਾ) ਕੇਂਦਰ ਵਿੱਚ ਆਉਂਦਾ ਹੈ ਜਿੱਥੇ ਉਹ ਸ਼ਰਲਿਨ (ਰੂਹੀ ਚਤੁਰਵੇਦੀ) ਅਤੇ ਪ੍ਰਿਥਵੀ (ਸੰਜੇ ਗਗਨਾਨੀ) ਦੀਆਂ ਘਿਨਾਉਣੀਆਂ ਯੋਜਨਾਵਾਂ ਦਾ ਪਰਦਾਫਾਸ਼ ਕਰਨ ਲਈ ਲੂਥਰਾ ਮੈਨਸ਼ਨ ਵਿੱਚ ਵਾਪਸ ਆਉਂਦਾ ਹੈ। ਹੁਣ ਇਸ ਸ਼ੋਅ ਵਿੱਚ 5 ਸਾਲਾਂ ਦਾ ਲੀਪ ਦੇਖਣ ਨੂੰ ਮਿਲੇਗਾ। ਇਸ ਲੀਪ ਤੋਂ ਬਾਅਦ ਸ਼ੋਅ ਵਿੱਚ ਅਰਜੁਨ ਨਾਮ ਦਾ ਇੱਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਕਿਰਦਾਰ ਦਿਖਾਈ ਦੇਵੇਗਾ, ਜਿਸ ਦਾ ਵੀ ਨਕਾਰਾਤਮਕ ਕਿਰਦਾਰ ਹੈ। ਇਹ ਕਿਰਦਾਰ ਪ੍ਰਸਿੱਧ ਅਦਾਕਾਰ ਸ਼ਕਤੀ ਅਰੋੜਾ ਦੁਆਰਾ ਨਿਭਾਇਆ ਜਾ ਰਿਹਾ ਹੈ, ਜੋ 3 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਟੈਲੀਵਿਜ਼ਨ ’ਤੇ ਵਾਪਸੀ ਕਰੇਗਾ। ‘ਕੁੰਡਲੀ ਭਾਗਿਆ’ ਵਿੱਚ ਅਰਜੁਨ ਪ੍ਰੀਤਾ ਦੇ ਨਾਲ-ਨਾਲ ਲੂਥਰਾ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਵਿੱਚ ਉਥਲ-ਪੁਥਲ ਮਚਾ ਦੇਵੇਗਾ।
ਇਸ ਸ਼ੋਅ ਵਿੱਚ ਆਪਣੇ ਪ੍ਰਵੇਸ਼ ਬਾਰੇ ਸ਼ਕਤੀ ਅਰੋੜਾ ਨੇ ਕਿਹਾ, “ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਟੀਵੀ ਦੇ ਅਜਿਹੇ ਪ੍ਰਸਿੱਧ ਸ਼ੋਅ ਦਾ ਹਿੱਸਾ ਹਾਂ। ਇਹ ਇੱਕ ਅਜਿਹਾ ਸ਼ੋਅ ਹੈ ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਮੈਂ ਪਹਿਲਾਂ ਵੀ ਜ਼ੀ ਟੀਵੀ ਨਾਲ ਕੰਮ ਕੀਤਾ ਹੈ, ਇਸ ਲਈ ਇਹ ਮੇਰੇ ਲਈ ਘਰ ਵਾਪਸੀ ਵਰਗਾ ਹੈ। 3 ਸਾਲਾਂ ਤੱਕ ਟੀਵੀ ਤੋਂ ਦੂਰ ਰਹਿਣ ਤੋਂ ਬਾਅਦ, ਮੈਂ ਦੁਬਾਰਾ ਵਾਪਸ ਆਉਣ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਮੈਂ ‘ਕੁੰਡਲੀ ਭਾਗਿਆ’ ਵਰਗੇ ਪ੍ਰਸਿੱਧ ਸ਼ੋਅ ਵਿੱਚ ਦਿਖਾਈ ਦੇਣ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਯੋਗ ਹੋਵਾਂਗਾ। ਅਰਜੁਨ ਦੇ ਮੇਰੇ ਕਿਰਦਾਰ ਵਿੱਚ ਵੀ ਕੁਝ ਗ੍ਰੇ ਸ਼ੇਡ ਹਨ ਅਤੇ ਉਹ ਪ੍ਰੀਤਾ ਅਤੇ ਲੂਥਰਾ ਪਰਿਵਾਰ ਦੀ ਜ਼ਿੰਦਗੀ ਵਿੱਚ ਮੁਸੀਬਤ ਪੈਦਾ ਕਰਨਾ ਚਾਹੁੰਦਾ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਕਿਰਦਾਰ ਦੀਆਂ ਕਈ ਪਰਤਾਂ ਹਨ, ਜੋ ਬਾਅਦ ਵਿੱਚ ਸਾਹਮਣੇ ਆਉਣਗੀਆਂ। ਮੈਂ ਜਾਣਦਾ ਹਾਂ ਕਿ ਇਹ ਭੂਮਿਕਾ ਮੇਰੇ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਮੈਂ ਅਜੇ ਤੱਕ ਅਜਿਹੀ ਭੂਮਿਕਾ ਨਹੀਂ ਨਿਭਾਈ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਮੈਨੂੰ ਇਸ ਨਵੇਂ ਕਿਰਦਾਰ ਵਿੱਚ ਦੇਖਣਾ ਪਸੰਦ ਕਰਨਗੇ।’’