ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾਉਂਦਿਆਂ ਆਪਣੇ ਪਤੀ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਇੱਕ ਰੁਮਾਂਟਿਕ ਨੋਟ ਭੇਜਿਆ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਅਜੇ ਵੀ ਉਸ ਦੀਆਂ ਅੱਖਾਂ ਵਿੱਚ ਉਹ ਵਸਦਾ ਹੈ। ਸ਼ਿਲਪਾ ਨੇ ਆਪਣੀ ਤਸਵੀਰ ਇੰਸਟਾਗ੍ਰਾਮ ’ਤੇ ਪਾ ਕੇ ਆਪਣੇ ਪਤੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਭੇਜੀਆਂ ਹਨ। ਉਧਰ, ਉਸ ਦੇ ਪਤੀ ਰਾਜ ਕੁੰਦਰਾ ਨੇ ਆਪਣੀ ਤੇ ਸ਼ਿਲਪਾ ਦੀ ਤਸਵੀਰ ਵੈੱਬਸਾਈਟ ’ਤੇ ਪਾਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸ਼ਿਲਪਾ ਨੂੰ ਪਿਆਰ ਕਰਦਾ ਹੈ। ਸ਼ਿਲਪਾ ਅਤੇ ਰਾਜ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਟੀਮ ਰਾਜਸਥਾਨ ਰਾਇਲਜ਼ ਦੇ ਸਹਿਯੋਗੀ ਹਨ। ਦੋਵਾਂ ਨੇ 2009 ਵਿੱਚ ਵਿਆਹ ਰਚਾਇਆ ਸੀ। -ਆਈਏਐੱਨਐੱਸ