ਸੁਸ਼ਾਂਤ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਸ਼ਾਨੂ ਸ਼ਰਮਾ ਤੋਂ ਪੁੁੱਛਗਿੱਛ

ਸੁਸ਼ਾਂਤ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਸ਼ਾਨੂ ਸ਼ਰਮਾ ਤੋਂ ਪੁੁੱਛਗਿੱਛ

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ’ਚ ਮਸ਼ਹੂਰ ਕਾਸਟਿੰਗ ਡਾਇਰੈਕਟਰ ਸ਼ਾਨੂ ਸ਼ਰਮਾ ਤੋਂ ਪੁਲੀਸ ਨੇ ਪੁੱਛਗਿੱਛ ਕੀਤੀ ਹੈ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਯਸ਼ ਰਾਜ ਫ਼ਿਲਮਜ਼ ਨਾਲ ਜੁੜੀ ਸ਼ਾਨੂੰ ਸ਼ਰਮਾ ਨੂੰ ਪੁੱਛ-ਪੜਤਾਲ ਲਈ ਬਾਂਦਰਾ ਪੁਲੀਸ ਸਟੇਸ਼ਨ ਬੁਲਾਇਆ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਪ੍ਰੋਡਕਸ਼ਨ ਹਾਊਸਾਂ ਦੇ ਪ੍ਰਤੀਨਿਧੀਆਂ ਨੂੰ ਪੁੱਛ-ਪੜਤਾਲ ਲਈ ਪੁਲੀਸ ਵੱਲੋਂ ਪੁਲੀਸ ਸਟੇਸ਼ਨ ਬੁਲਾਇਆ ਜਾ ਸਕਦਾ ਹੈ। ਸ਼ਾਨੂ ਸ਼ਰਮਾ ਨੇ ਸੁਸ਼ਾਂਤ ਸਿੰਘ ਨਾਲ ਫ਼ਿਲਮ ‘ਸ਼ੁੱਧ ਦੇਸੀ ਰੁਮਾਸ’ ਅਤੇ ਡਿਟੈਕਟਿਵ ਬਿਓਮਕੇਸ਼ ਬਖਸ਼ੀ ’ਚ ਕੰਮ ਕੀਤਾ ਸੀ ਜਿਸਨੂੰ ਆਦਿਤਿਆ ਚੋਪੜਾ ਪ੍ਰੋਡਕਸ਼ਨ ਨੇ ਬਣਾਇਆ ਸੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All