
ਮੁੰਬਈ: ਅਦਾਕਾਰ ਸ਼ਾਹਰੁਖ਼ ਖ਼ਾਨ ਤੇ ਗੌਰੀ ਖ਼ਾਨ ਦੇ ਵਿਆਹ ਨੂੰ ਭਾਵੇਂ ਤਿੰਨ ਦਹਾਕੇ ਹੋ ਗਏ ਹਨ, ਪਰ ਹਾਲੇ ਵੀ ਇਹ ਜੋੜੀ ਆਪਣਾ ਜਲਵਾ ਦਿਖਾਉਣ ਤੋਂ ਪਿੱਛੇ ਨਹੀਂ ਰਹਿੰਦੀ। ਹਾਲ ਹੀ ਵਿੱਚ ਇਸ ਜੋੜੀ ਨੇ ਚੰਕੀ ਪਾਂਡੇ ਦੇ ਭਰਾ ਚਿੱਕੀ ਪਾਂਡੇ ਦੀ ਧੀ ਅਲਾਨਾ ਦੇ ਵਿਆਹ ਸਮਾਗਮ ਦੌਰਾਨ ਸ਼ਾਨਦਾਰ ਪੇਸ਼ਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸਮਾਗਮ ਵਿੱਚ ਸ਼ਾਮਲ ਕਈ ਮਹਿਮਾਨਾਂ ਅਤੇ ਸ਼ਾਹਰੁਖ਼ ਦੇ ਪ੍ਰਸ਼ੰਸਕਾਂ ਵੱਲੋਂ ਚਲਾਏ ਜਾਂਦੇ ਇੱਕ ਸੋਸ਼ਲ ਮੀਡੀਆ ਪੇਜ ਵੱਲੋਂ ਦੋਵਾਂ ਦੇ ਨਾਚ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਸ਼ਾਹਰੁਖ਼ ਨੇ ਕਾਲੇ ਰੰਗ ਦਾ ਸੂਟ ਤੇ ਗੌਰੀ ਨੇ ਹਰੇ ਰੰਗ ਦਾ ਗਾਊਨ ਪਾਇਆ ਹੋਇਆ ਹੈ। ਦੋਵੇਂ ਪੀ ਢਿੱਲੋਂ ਦੇ ਗੀਤ ‘ਦਿਲ ਨੂੰ’ ’ਤੇ ਨੱਚੇ। ਇਸ ਮੌਕੇ ਦੁਲਹਨ ਦੀ ਮਾਂ ਡੀਐਨ ਪਾਂਡੇ ਵੀ ਉਨ੍ਹਾਂ ਨਾਲ ਨੱਚੀ। ਇਸ ਵੀਡੀਓ ’ਤੇ ਪ੍ਰਸ਼ੰਸਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੰਦਿਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ। ਇੱਕ ਨੇ ਕਿਹਾ, ‘ਬਹੁਤ ਪਿਆਰੇ।’, ਇੱਕ ਹੋਰ ਨੇ ਕਿਹਾ, ‘ਕਦੇ ਨਾ ਟੁੱਟਣ ਵਾਲਾ ਰਿਸ਼ਤਾ’। ਇਸ ਮੌਕੇ ਚੰਕੀ ਪਾਂਡੇ ਤੇ ਅਨੰਨਿਆ ਪਾਂਡੇ ਨੇ ਵੀ ਕਈ ਗੀਤਾਂ ’ਤੇ ਪੇਸ਼ਕਾਰੀਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਵਿਆਹ ਸਮਾਗਮ ਦੀਆਂ ਰਸਮਾਂ ਨਾਲ ਜੁੜੀਆਂ ਤਸਵੀਰਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। -ਏਐੱਨਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ