ਮੁੰਬਈ: ਸੁਮਿਤ ਵਿਆਸ ਦਾ ਕਹਿਣਾ ਹੈ ਕਿ ਉਹ ਲੇਖਣੀ ਅਤੇ ਅਦਾਕਾਰੀ, ਦੋਵਾਂ ’ਚ ਸੰਤੁਲਨ ਬਣਾ ਕੇ ਕੰਮ ਕਰਨਾ ਪਸੰਦ ਕਰਦਾ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਦੋਵਾਂ ਦੇ ਮੇਲ ਤੋਂ ਹੀ ਉਨ੍ਹਾਂ ਨੂੰ ਇਸ ਕਲਾ ਨੂੰ ਬਿਹਤਰ ਢੰਗ ਨਾਲ ਸਮਝਣ ’ਚ ਮਦਦ ਮਿਲਦੀ ਹੈ। ਸੁਮਿਤ ਵਿਆਸ ਨੇ ਵੈੱਬ ਸ਼ੋਅ ‘ਪਰਮਾਨੈਂਟ ਰੂਮਮੇਟਜ਼’, ‘ਟ੍ਰਿਪਲਿੰਗ’, ‘ਆਫੀਸ਼ੀਅਲ ਸੀਈਓਗਿਰੀ’ ਅਤੇ ਫ਼ਿਲਮਾਂ ‘ਇੰਗਲਿਸ਼ ਵਿੰਗਲਿਸ਼’, ‘ਔਰੰਗਜ਼ੇਬ’ ਅਤੇ ‘ਵੀਰੇ ਦੀ ਵੈਡਿੰਗ’ ਜਿਹੀਆਂ ਫ਼ਿਲਮਾਂ ਵਿੱਚ ਕੰਮ ਕਰ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਸ ਨੇ ‘ਲਵ ਪਰ ਸਕੁਏਅਰ ਫੁੱਟ’, ‘ਟ੍ਰਿਪਲਿੰਗ’ ਸੀਜ਼ਨ- 1 ਤੇ 2 ਅਤੇ ‘ਬੈਂਗ ਬਾਜਾ ਬਾਰਾਤ’ ਦੀਆਂ ਕਹਾਣੀਆਂ ਲਿਖੀਆਂ ਹਨ। ਉਸ ਦਾ ਮੰਨਣਾ ਹੈ ਕਿ ਇੱਕ ਅਦਾਕਾਰ ਵਜੋਂ ਕੁਝ ਸੀਮਾਵਾਂ ਹਨ ਤੇ ਉਸ ਨੂੰ ਕੁਝ ਭੂਮਿਕਾਵਾਂ ਨਿਭਾਉਣ ਲਈ ਨਹੀਂ ਮਿਲ ਸਕਦੀਆਂ, ਪਰ ਲੇਖਣੀ ਰਾਹੀਂ ਉਸ ਨੂੰ ਕਈ ਚਰਿੱਤਰ ਜਿਊਣ ਦਾ ਮੌਕਾ ਮਿਲਦਾ ਹੈ। –ਪੀਟੀਆਈ