ਲੇਖਣੀ ਨਾਲ ਸੰਤੁਸ਼ਟੀ ਮਿਲਦੀ ਹੈ: ਸੁਮਿਤ ਵਿਆਸ

ਲੇਖਣੀ ਨਾਲ ਸੰਤੁਸ਼ਟੀ ਮਿਲਦੀ ਹੈ: ਸੁਮਿਤ ਵਿਆਸ

ਮੁੰਬਈ: ਸੁਮਿਤ ਵਿਆਸ ਦਾ ਕਹਿਣਾ ਹੈ ਕਿ ਉਹ ਲੇਖਣੀ ਅਤੇ ਅਦਾਕਾਰੀ, ਦੋਵਾਂ ’ਚ ਸੰਤੁਲਨ ਬਣਾ ਕੇ ਕੰਮ ਕਰਨਾ ਪਸੰਦ ਕਰਦਾ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਦੋਵਾਂ ਦੇ ਮੇਲ ਤੋਂ ਹੀ ਉਨ੍ਹਾਂ ਨੂੰ ਇਸ ਕਲਾ ਨੂੰ ਬਿਹਤਰ ਢੰਗ ਨਾਲ ਸਮਝਣ ’ਚ ਮਦਦ ਮਿਲਦੀ ਹੈ। ਸੁਮਿਤ ਵਿਆਸ ਨੇ ਵੈੱਬ ਸ਼ੋਅ ‘ਪਰਮਾਨੈਂਟ ਰੂਮਮੇਟਜ਼’, ‘ਟ੍ਰਿਪਲਿੰਗ’, ‘ਆਫੀਸ਼ੀਅਲ ਸੀਈਓਗਿਰੀ’ ਅਤੇ ਫ਼ਿਲਮਾਂ ‘ਇੰਗਲਿਸ਼ ਵਿੰਗਲਿਸ਼’, ‘ਔਰੰਗਜ਼ੇਬ’ ਅਤੇ ‘ਵੀਰੇ ਦੀ ਵੈਡਿੰਗ’ ਜਿਹੀਆਂ ਫ਼ਿਲਮਾਂ ਵਿੱਚ ਕੰਮ ਕਰ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਸ ਨੇ ‘ਲਵ ਪਰ ਸਕੁਏਅਰ ਫੁੱਟ’, ‘ਟ੍ਰਿਪਲਿੰਗ’ ਸੀਜ਼ਨ- 1 ਤੇ 2 ਅਤੇ ‘ਬੈਂਗ ਬਾਜਾ ਬਾਰਾਤ’ ਦੀਆਂ ਕਹਾਣੀਆਂ ਲਿਖੀਆਂ ਹਨ। ਉਸ ਦਾ ਮੰਨਣਾ ਹੈ ਕਿ ਇੱਕ ਅਦਾਕਾਰ ਵਜੋਂ ਕੁਝ ਸੀਮਾਵਾਂ ਹਨ ਤੇ ਉਸ ਨੂੰ ਕੁਝ ਭੂਮਿਕਾਵਾਂ ਨਿਭਾਉਣ ਲਈ ਨਹੀਂ ਮਿਲ ਸਕਦੀਆਂ, ਪਰ ਲੇਖਣੀ ਰਾਹੀਂ ਉਸ ਨੂੰ ਕਈ ਚਰਿੱਤਰ ਜਿਊਣ ਦਾ ਮੌਕਾ ਮਿਲਦਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All