ਮੁੰਬਈ: ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਭਰਾ ਇਬਰਾਹਿਮ ਅਲੀ ਖਾਨ, ਪਿਤਾ ਸੈਫ ਅਲੀ ਖਾਨ ਅਤੇ ਪਟੌਦੀ ਖਾਨਦਾਨ ਦੇ ਸਭ ਤੋਂ ਛੋਟੇ ਮੈਂਬਰ ਜੇਹ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਸਾਰਾ ਇਨ੍ਹੀਂ ਦਿਨੀਂ ਲੰਡਨ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾ ਰਹੀ ਹੈ। ਸਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਇਬਰਾਹਿਮ, ਸੈਫ ਅਲੀ ਖਾਨ ਤੇ ਜੇਹ ਹਨ। ਅਦਾਕਾਰਾ ਕਰੀਨਾ ਕਪੂਰ ਖਾਨ ਤੇ ਤੈਮੂਰ ਇਨ੍ਹਾਂ ਤਸਵੀਰਾਂ ਵਿੱਚ ਨਹੀਂ ਹਨ। ਸਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੱਤੀ ਹੈ,‘‘ਪਟੌਦੀਆਂ ਦੇ ਨਾਲ ਜੁੜੇ ਰਹੋ।’’ ਕੰਮ ਬਾਰੇ ਗੱਲ ਕਰੀਏ ਤਾਂ ਸਾਰਾ ਨੂੰ ਆਖਰੀ ਵਾਰ ਆਨੰਦ ਐੱਲ ਰਾਏ ਦੀ ਫ਼ਿਲਮ ‘ਅਤਰੰਗੀ ਰੇ’ ਵਿੱਚ ਦੇਖਿਆ ਗਿਆ ਸੀ। ਹੁਣ ਉਹ ‘ਗੈਸਲਾਈਟ’ ਫ਼਼ਿਲਮ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਵਿਕਰਾਂਤ ਮੈਸੀ ਵੀ ਹਨ। ਉਸ ਕੋਲ ਵਿੱਕੀ ਕੌਸ਼ਲ ਨਾਲ ਫਿਲਮ ਨਿਰਮਾਤਾ ਲਕਸ਼ਮਣ ਉਤੇਕਰ ਦਾ ਪ੍ਰਾਜੈਕਟ ਵੀ ਹੈ। -ਆਈਏਐੱਨਐੱਸ