ਮੁੰਬਈ: ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਸਾਲ 2018 ਵਿੱਚ ਰਿਲੀਜ਼ ਹੋਈ ਆਪਣੀ ਫ਼ਿਲਮ ‘ਕੇਦਾਰਨਾਥ’ ਵਿੱਚ ਵਾਲਾ ਲਬਿਾਸ ਮੁੜ ਪਹਿਨਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਉਹ ਸਲਵਾਰ-ਕਮੀਜ਼ ਵਿੱਚ ਨਜ਼ਰ ਆ ਰਹੀ ਹੈ। ਇਹ ਕੱਪੜੇ ਉਸ ਨੇ ਫ਼ਿਲਮ ‘ਕੇਦਾਰਨਾਥ’ ਵਿੱਚ ਪਹਿਨੇ ਸਨ। ਇਸ ਦੌਰਾਨ ਸਾਰਾ ਨੇ ਆਪਣੇ ਹੱਥ ਵਿੱਚ ਇੱਕ ਤਸਵੀਰ ਫੜੀ ਹੋਈ, ਜਿਸ ਵਿੱਚ ਉਸ ਨੇ ਇਹੀ ਜਾਮਣੀ ਰੰਗ ਦਾ ਲਬਿਾਸ ਪਹਿਨਿਆ ਹੋਇਆ ਹੈ। ਅਦਾਕਾਰਾ ਨੇ ਆਖਿਆ ਕਿ ਉਸ ਨੇ ਕੇਦਾਰਨਾਥ ਵਾਲਾ ਲਬਿਾਸ ਮੁੜ ਪਹਿਨਿਆ ਹੈ, ਕਿਉਂਕਿ ਕਦੇ-ਕਦਾਈ ਆਪਣੇ ਪਸੰਦੀਦਾ ਕੱਪੜੇ ਪਹਿਨਣੇ ਮੁੜ-ਸੁਰਜੀਤ ਹੋਣ ਵਰਗਾ ਅਹਿਸਾਸ ਕਰਵਾਉਂਦੇ ਹਨ। ਫ਼ਿਲਮ ‘ਕੇਦਾਰਨਾਥ’ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਨੇ ਕੀਤਾ ਸੀ। -ਆਈਏਐੱਨਐੱਸ