ਮੁੰਬਈ: ਅਦਾਕਾਰ ਸੰਜੈ ਦੱਤ ਦੀ ਧੀ ਤ੍ਰਿਸ਼ਲਾ ਦੱਤ ਨੇ ਹਿੰਦੀ ਸਿਨੇਮਾ ਵਿੱਚ ਪ੍ਰਵੇਸ਼ ਕਰਨ ਦੇ ਵਿਚਾਰ ਨੂੰ ਟਾਲ ਦਿੱਤਾ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਹ ਆਪਣੀ ਪਛਾਣ ਬਣਾਉਣ ਵਿੱਚ ਰੁੱਝੀ ਹੋਈ ਹੈ। ਤ੍ਰਿਸ਼ਲਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਸੁਆਲ-ਜੁਆਬ ਦੌਰਾਨ ਇਹ ਖੁਲਾਸਾ ਕੀਤਾ। ਇੱਕ ਪ੍ਰਸ਼ੰਸਕ ਨੇ ਉਸ ਤੋਂ ਪੁੱਛਿਆ, ‘‘ਕੀ ਸੰਜੈ ਦੱਤ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਤੁਹਾਡਾ ਫਿਲਮ ਜਗਤ ਵਿੱਚ ਆਉਣ ਦਾ ਵਿਚਾਰ ਹੈ?’’ ਉਸ ਨੇ ਜੁਆਬ ਦਿੱਤਾ: ‘ਨਹੀਂ, ਮੈਂ ਆਪਣੀ ਖੁਦ ਦੀ ਵਿਰਾਸਤ ਬਣਾਉਣ ਲਈ ਇਸ ਨੂੰ ਪਿੱਛੇ ਛੱਡਣ ’ਚ ਰੁੱਝੀ ਹੋਈ ਹਾਂ।’’ ਇੱਕ ਹੋਰ ਪ੍ਰਸ਼ੰਸਕ ਨੇ ਤ੍ਰਿਸ਼ਲਾ ਤੋਂ ਵਿਆਹ ਦੀ ਯੋਜਨਾ ਬਾਰੇ ਪੁੱਛਿਆ, ਜਿਸ ’ਤੇ ਉਸ ਨੇ ਉੱਤਰ ਦਿੱਤਾ, ‘‘ਜਦੋਂ ਮੈਨੂੰ ਕੋਈ ਚੰਗਾ ਇਨਸਾਨ ਮਿਲ ਜਾਵੇਗਾ, ਜੋ ਮੈਨੂੰ ਇੱਜ਼ਤ ਅਤੇ ਪਿਆਰ ਦੇਵੇ, ਜਿਸ ਦੀ ਮੈਂ ਹੱਕਦਾਰ ਹਾਂ ਤਾਂ ਮੈਂ ਜ਼ਰੂਰ ਵਿਆਹ ਕਰਾਵਾਂਗੀ… ਹੈਪੀ ਵਾਈਫ਼, ਹੈਪੀ ਲਾਈਫ਼।’’ ਤ੍ਰਿਸ਼ਲਾ ਦੇ ਸੋਸ਼ਲ ਮੀਡੀਆ ’ਤੇ 573 ਹਜ਼ਾਰ ਪ੍ਰਸ਼ੰਸਕ ਹਨ। ਉਹ ਸੰਜੈ ਦੱਤ ਅਤੇ ਮਰਹੂਮ ਰਿਚਾ ਸ਼ਰਮਾ ਦੀ ਸਭ ਤੋਂ ਵੱਡੀ ਧੀ ਹੈ। -ਆਈਏਐੱਨਐੱਸ