ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਯੂਸ਼ ਸ਼ਰਮਾ ਦੀ ਫ਼ਿਲਮ ‘ਰੁਸਲਾਨ’ ਅਤੇ ਫਿਲਮ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ ਹੈ। ਐਤਵਾਰ ਨੂੰ ਬਜਰੰਗੀ ਭਾਈਜਾਨ ਵਜੋਂ ਮਕਬੂਲ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਆਯੂਸ਼ ਸ਼ਰਮਾ ਦੀ ਫ਼ਿਲਮ ‘ਰੁਸਲਾਨ’ ਦਾ ਟ੍ਰੇਲਰ ਸਾਂਝਾ ਕੀਤਾ। ਉਸ ਨੇ ਆਪਣੇ ਚਾਹੁਣ ਵਾਲਿਆਂ ਨੂੰ ਸਿਨੇਮਾਘਰਾਂ ਵਿੱਚ ਇਹ ਫ਼ਿਲਮ ਦੇਖਣ ਦੀ ਅਪੀਲ ਕੀਤੀ ਹੈ। ਕੈਪਸ਼ਨ ਵਿੱਚ ਆਪਣੇ ਪਿਆਰੇ ਜੀਜਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਲਿਖਿਆ ਹੈ, ‘ਰੁਸਲਾਨ 26 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ਨੂੰ ਆਪਣੇ ਨੇੜਲੇ ਸਿਨੇਮਾਘਰਾਂ ਵਿੱਚ ਜ਼ਰੂਰ ਦੇਖੋ।’ ਫ਼ਿਲਮ ‘ਰੁਸਲਾਨ’ ਦਾ ਡਾਇਰੈਕਟਰ ਕਰਨ ਐੱਲ ਬੁਟਾਨੀ ਹੈ। ਫ਼ਿਲਮ ਵਿੱਚ ਸੁਸ਼੍ਰੀ ਮਿਸ਼ਰਾ ਅਤੇ ਜਗਪਤੀ ਬਾਬੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਹੁਣੇ ਜਿਹੇ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਫ਼ਿਲਮ ਵਿੱਚ ਆਯੂਸ਼ ਨੂੰ ਦੋ ਜ਼ਿੰਦਗੀਆਂ ਜਿਊਂਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਉੱਘਾ ਸੰਗੀਤਕਾਰ ਹੋਣ ਦੇ ਨਾਲ ਕਾਤਲ ਵੀ ਹੈ। ਫ਼ਿਲਮ ‘ਰੁਸਲਾਨ’ ਉਸ ਦੇ ਦੋਹਰੇ ਜੀਵਨ ਜਿਊਣ ਦੀ ਕਹਾਣੀ ਹੈ। ਫ਼ਿਲਮ ਵਿੱਚ ਵਿਦਿਆ ਮਲਵਾੜੇ ਵੀ ਹੈ। ਕਰਨ ਐੱਲ ਬੁਟਾਨੀ ਵੱਲੋਂ ਨਿਰਦੇਸ਼ਤ ਅਤੇ ਸ੍ਰੀ ਸੱਤਿਆ ਸਾਈਂ ਆਰਟਸ ਵੱਲੋਂ ਬਣਾਈ ਇਹ ਫ਼ਿਲਮ 26 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। -ਏਐੱਨਆਈ