ਮੁੰਬਈ: ਬੌਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾ਼ਫਰ ਰੈਮੋ ਡਿਸੂਜ਼ਾ ਆਉਣ ਵਾਲੇ ਰਿਐਲਟੀ ਸ਼ੋਅ ‘ਡੀਆਈਡੀ ਸੁਪਰ ਮੌਮਜ਼ 3’ ਵਿੱਚ ਜੱਜ ਦੀ ਭੂਮਿਕਾ ਨਿਭਾਉਣਗੇ। ਸ਼ੋਅ ਲਈ ਤਿੰਨ ਜੱਜਾਂ ਦਾ ਪੈਨਲ ਨਿਰਧਾਰਿਤ ਕੀਤਾ ਗਿਆ ਹੈ, ਉਹ ਇਨ੍ਹਾਂ ਵਿੱਚੋਂ ਇਕ ਹਨ। ਇਸ ਸ਼ੋਅ ਵਿੱਚ ਡਾਂਸ ਦੀਆਂ ਸ਼ੌਕੀਨ ਮਾਵਾਂ ਨੂੰ ਮੌਕਾ ਦਿੱਤਾ ਜਾਵੇਗਾ ਅਤੇ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ। ਰੈਮੋ ਨੇ ਕਿਹਾ, ‘‘ਸਾਰੀਆਂ ਸੁਪਰ ਮਾਵਾਂ ਤਿਆਰ ਹੋ ਜਾਓ ਅਸੀਂ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਡੀਸ਼ਨ ਲੈਣ ਆ ਰਹੇ ਹਾਂ। ‘ਡੀਆਈਡੀ ਸੁਪਰ ਮੌਮਜ਼ 3’ ਰਾਹੀਂ ਤੁਹਾਨੂੰ ਤੁਹਾਡੇ ਹੁਨਰ ਦਾ ਪ੍ਰਦਰਸ਼ਨ ਅਤੇ ਆਪਣੇ ਸੁਫ਼ਨੇ ਪੂਰੇ ਕਰਨ ਦਾ ਮੌਕਾ ਦਿੱਤਾ ਜਾਵੇਗਾ।’’ ਜ਼ਿਕਰਯੋਗ ਹੈ ਕਿ ਕੁਝ ਕੁ ਹਫ਼ਤਿਆਂ ਵਿੱਚ ਭੋਪਾਲ, ਅਹਿਮਦਾਬਾਦ, ਗੁਹਾਟੀ, ਲਖਨਊ ਤੇ ਚੰਡੀਗੜ੍ਹ ਵਿੱਚ ਸ਼ੋਅ ਲਈ ਆਡੀਸ਼ਨ ਸ਼ੁਰੂ ਹੋਣਗੇ। -ਆਈਏਐੱਨਐੱਸ