ਮੁੰਬਈ: ਫਿਲਮ ਨਿਰਮਾਤਾ ਐੱਸਐੱਸ ਰਾਜਮੌਲੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਆਉਣ ਵਾਲੀ ਫਿਲਮ ‘ਆਰਆਰਆਰ’ ਦੀ ਇੱਕ ਝਲਕ ਸਾਂਝੀ ਕੀਤੀ, ਜਿਸ ਵਿੱਚ ਬੌਲੀਵੁੱਡ ਅਦਾਕਾਰਾ ਆਲੀਆ ਭੱਟ ਸੀਤਾ ਦੇ ਰੂਪ ’ਚ ਦਿਖਾਈ ਦੇ ਰਹੀ ਹੈ। ਇਹ ਤਸਵੀਰ ਅੱਜ ਆਲੀਆ ਦੇ ਜਨਮ ਦਿਨ ਮੌਕੇ ਸਾਂਝੀ ਕੀਤੀ। ਆਲੀਆ ਨੇ ਵੀ ਇਹ ਤਸਵੀਰ ਆਪਣੇ ਇੰਸਟਾਗ੍ਰਾਮ ’ਤੇ ਦਿਲ ਵਾਲੀ ਇਮੋਜ਼ੀ ਨਾਲ ਸਾਂਝੀ ਕੀਤੀ ਹੈ। ਲੰਮੀ ਉਡੀਕ ਮਗਰੋਂ ਰਿਲੀਜ਼ ਹੋਣ ਜਾ ਰਹੀ ਫਿਲਮ ‘ਆਰਆਰਆਰ’ ਵਿੱਚ ਕਈ ਨਾਮਵਾਰ ਕਲਾਕਾਰ ਜਿਵੇਂ ਤੇਲਗੂ ਸਟਾਰ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ਸਮੇਤ ਬੌਲੀਵੁੱਡ ਸਟਾਰ ਆਲੀਆ ਭੱਟ ਅਤੇ ਅਜੈ ਦੇਵਗਨ ਕੰਮ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਤੇਲਗੂ ਦੇ ਸੁਤੰਤਰਤਾ ਸੈਨਾਨੀ, ਅੱਲੂਰੀ ਸੀਥਰਮਾ ਰਾਜੂ ਅਤੇ ਕੋਮਰਾਮ ਭੀਮ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। -ਆਈਏਐੱਨਐੱਸ