ਮੁੰਬਈ, 26 ਅਪਰੈਲ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਅੱਜ ਟਵੀਟ ਕਰਦਿਆਂ ਆਪਣੀ ਆਉਣ ਵਾਲੀ ਫਿਲਮ ‘ਰਾਧੇ: ਯੂਅਰ ਮੋਸਟ ਵਾਂਟੇਡ ਭਾਈ’ ਦਾ ਗਾਣਾ ‘ਸੀਟੀ ਮਾਰ’ ਸਾਂਝਾ ਕੀਤਾ। ਇਸ ਗਾਣੇ ਨੂੰ ਮਿਊਜ਼ਿਕ ਕੰਪੋਜ਼ਰ ਦੇਵੀ ਸ੍ਰੀ ਪ੍ਰਸ਼ਾਦ ਨੇ ਰੀ-ਕਰੀਏਟ ਕੀਤਾ ਹੈ। ਇਹ ਗਾਣਾ 2017 ਵਿੱਚ ਅਦਾਕਾਰ ਆਲੂ ਅਰਜੁਨ ਦੀ ਫਿਲਮ ‘ਦੁਵਿਧਾ ਜਗਨਾਦਮ’ ਵਿੱਚ ਪੇਸ਼ ਕੀਤਾ ਗਿਆ ਸੀ। ਆਪਣੇ ਟਵੀਟ ਵਿੱਚ ਸਲਮਾਨ ਨੇ ਆਲੂ ਦੀ ਪੇਸ਼ਕਾਰੀ ਅਤੇ ਉਸ ਦੇ ਡਾਂਸ ਕਰਨ ਦੇ ਤਰੀਕੇ ਦੀ ਤਾਰੀਫ ਕੀਤੀ। ਸੀਟੀ ਮਾਰ ਨੂੰ ਸ਼ਬੀਰ ਅਹਿਮਦ ਨੇ ਲਿਖਿਆ ਹੈ ਅਤੇ ਇਸ ਨੂੰ ਕਮਾਲ ਖ਼ਾਨ ਤੇ ਲੂਲੀਆ ਵੈਂਤੁਰ ਨੇ ਗਾਇਆ ਹੈ। ਫਿਲਮ ‘ਰਾਧੇ’ 13 ਮਈ ਨੂੰ ਸਿਨੇਮਾ ਘਰਾਂ ਦੇ ਨਾਲ-ਨਾਲ ‘ਪੇਅ-ਪਰ-ਵਿਊ’ ਰਾਹੀਂ ਜ਼ੀਪਲੈਕਸ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ