ਮੁੰਬਈ, 17 ਨਵੰਬਰ
ਅਦਾਕਾਰਾ ਰਸਿਕਾ ਦੁੱਗਲ ਨੇ ਕਿਹਾ ਕਿ ਕਰੋਨਾ ਕਾਰਨ ਸੱਤ ਮਹੀਨਿਆਂ ਦੀ ਲੰਮੀ ਊਡੀਕ ਮਗਰੋਂ ਊਟੀ ਵਿੱਚ ਸੈੱਟ ’ਤੇ ਵਾਪਸੀ ਤੋਂ ਊਹ ਖ਼ੁਸ਼ ਹੈ। ਅਦਾਕਾਰਾ ਊਟੀ ਅਤੇ ਫਿਰ ਕੁਨੂਰ ਦੀਆਂ ਪਹਾੜੀਆਂ ਵਿੱਚ ਵੈੱਬ ਸੀਰੀਜ਼ ‘ਆਊਟ ਆਫ ਲਵ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਕਰ ਰਹੀ ਹੈ। ਦੁੱਗਲ ਨੇ ਆਪਣੇ ਦੋ ਮਹੀਨਿਆਂ ਦੇ ਰੁਝੇਵੇਂ ਬਾਰੇ ਕਿਹਾ, ‘‘ਮੈਨੂੰ ਪਹਾੜ ਪਿਆਰੇ ਲੱਗਦੇ ਹਨ। ਸੱਤ ਮਹੀਨੇ ਘਰ ਅੰਦਰ ਰਹਿਣ ਮਗਰੋਂ ਨੀਲਗਿਰੀ ਦੀਆਂ ਵਾਦੀਆਂ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮੈਨੂੰ ਊਟੀ ਦੀ ਖ਼ੂਬਸੂਰਤੀ ਅਤੇ ਕੁਨੂਰ ਦੀ ਵਿਲੱਖਣਤਾ ਨਾਲ ਪਿਆਰ ਹੈ।’’ ਪਹਿਲੇ ਸੀਜ਼ਨ ਵਿੱਚ ਦੁੱਗਲ ਨੇ ਡਾ. ਮੀਰਾ ਕਪੂਰ ਦੀ ਭੂਮਿਕਾ ਨਿਭਾਈ ਹੈ, ਜੋ ਫਿਜ਼ੀਸ਼ੀਅਨ ਹੈ। ਹਾਲ ਹੀ ਵਿੱਚ ਰਸਿਕਾ ਨੇ ਮਿਰਜ਼ਾਪੁਰ ਸੀਜ਼ਨ ਦੋ ਵਿੱਚ ਬੀਨਾ ਤ੍ਰਿਪਾਠੀ ਦੀ ਭੂਮਿਕਾ ਨਿਭਾਈ ਸੀ। ਊਹ ਮੀਰਾ ਨਾਇਰ ਦੀ ਵੈੱਬ ਸੀਰੀਜ਼ ‘ਏ ਸੂਟੇਬਲ ਬੁਆਏ’ ਵਿੱਚ ਵੀ ਨਜ਼ਰ ਆਈ ਸੀ। -ਆਈਏਐੱਨਐੱਸ