ਮੁੰਬਈ, 23 ਸਤੰਬਰ
ਰੈਪਰ ਡਿਵਾਈਨ ਨੇ ਆਪਣੀ ਦੂਜੀ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ‘ਪੁਨਯਾ ਪਾਪ’ ਨਾਂ ਦੀ ਇਸ ਐਲਬਮ ਦਾ ਮੁੱਖ ਗੀਤ ਅੱਜ ਰਿਲੀਜ਼ ਕੀਤਾ ਗਿਆ ਹੈ। ਫ਼ਿਲਮਸਾਜ਼ ਅਭੈ ਰਾਹਾ ਨੇ ਇਸ ਗੀਤ ਦੀ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਐਲਬਮ ਦਾ ਨਿਰਮਾਣ ‘ਗਲੀ ਗੈਂਗ ਐਂਟਰਟੇਨਮੈਂਟ’ ਨੇ ਕੀਤਾ ਹੈ ਤੇ ਵੀਡੀਓ ਗੋਆ ਵਿਚ ਸ਼ੂਟ ਕੀਤੀ ਗਈ ਹੈ। ਡਿਵਾਈਨ ਨੇ ਕਿਹਾ ਕਿ ਐਲਬਮ ਰਾਹੀਂ ਉਸ ਨੇ ਜ਼ਿੰਦਗੀ ਪ੍ਰਤੀ ਆਪਣੇ ਨਜ਼ਰੀਏ ਨੂੰ ਪੇਸ਼ ਕੀਤਾ ਹੈ। ਪਰਿਵਾਰ, ਪ੍ਰਮਾਤਮਾ ਤੇ ਸੰਗੀਤ ਮੇਰਾ ਸਰਮਾਇਆ (ਪੁੰਨ) ਹਨ। ਇਸੇ ਤਰ੍ਹਾਂ ਪੈਸੇ, ਮਸ਼ਹੂਰੀ ਤੇ ਗਲਤ ਸੰਗਤ ਦੇ ਰੂਪ ਵਿਚ ਕਈ ਲਾਲਚ (ਪਾਪ) ਵੀ ਮੇਰੇ ਦੁਆਲੇ ਮੌਜੂਦ ਹਨ। ਫ਼ਿਲਮ ‘ਗਲੀ ਬੁਆਏ’ ਤੋਂ ਬਾਅਦ ਸੁਰਖੀਆਂ ਵਿਚ ਆਏ ਰੈਪਰ ਨੇ ਕਿਹਾ ਕਿ ਲੌਕਡਾਊਨ ਦੌਰਾਨ ਉਸ ਨੇ ਆਤਮ ਮੰਥਨ ਕੀਤਾ ਹੈ ਤੇ ਟਾਈਟਲ ਟਰੈਕ ਮੇਰੇ ਜ਼ਿੰਦਗੀ ਦਾ ਅਸਲ ਪਰਛਾਵਾਂ ਹੈ ਤੇ ਇਸ ਨੂੰ ਅਗਾਂਹ ਮੈਂ ਕਿਵੇਂ ਤੋਰਨਾ ਚਾਹੁੰਦਾ ਹੈ, ਇਸ ਬਾਰੇ ਵੀ ਜ਼ਿਕਰ ਹੈ। ਇਸ ਤੋਂ ਪਹਿਲਾਂ 2019 ਵਿਚ ਡਿਵਾਈਨ ਹਿੱਟ ਐਲਬਮ ‘ਕੋਹਿਨੂਰ’ ਰਿਲੀਜ਼ ਕਰ ਚੁੱਕੇ ਹਨ। -ਪੀਟੀਆਈ