ਮੁੰਬਈ: ਬੌਲੀਵੁੱਡ ਜੋੜਾ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੂਕੋਨ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘83’ ਦੇ ਰਿਲੀਜ਼ ਹੋਣ ਬਾਅਦ ਛੁੱਟੀਆਂ ਮਨਾਉਣ ਚਲੇ ਗਏ ਹਨ। ਉਹ ਅੱਜ ਸਵੇਰੇ ਹਵਾਈ ਅੱਡੇ ’ਤੇ ਦੇਖੇ ਗਏ ਅਤੇ ਉਹ ਆਪਣੀਆਂ ਸਾਲਾਨਾ ਛੁੱਟੀਆਂ ਮਨਾਉਣ ਲਈ ਜਹਾਜ਼ ਰਾਹੀਂ ਰਵਾਨਾ ਹੋਏ। ਦੋਵਾਂ ਨੇ ਬਹੁਤ ਸੁੰਦਰ ਕੱਪੜੇ ਪਹਿਨੇ ਹੋਏ ਸਨ। ਦੀਪਿਕਾ ਨੇ ਚਿੱਟਾ ਟੌਪ ਤੇ ਭੂਰੇ ਰੰਗ ਦੀ ਪੈਂਟ ਪਹਿਨੀ ਸੀ। ਇਸ ਦੇ ਨਾਲ ਹੀ ਦੀਪਿਕਾ ਨੇ ਹਰੇ ਰੰਗ ਦੇ ਬੂਟ ਪਹਿਨੇ ਸਨ ਅਤੇ ਮੋਢੇ ’ਤੇ ਹਰੇ ਰੰਗ ਦਾ ਬੈਗ ਚੁੱਕਿਆ ਹੋਇਆ ਸੀ। ਦੂਜੇ ਪਾਸੇ ਰਣਬੀਰ ਸਿੰਘ ਨੇ ਲੈਦਰ ਦੀ ਜੈਕੇਟ ਪਹਿਨੀ ਅਤੇ ਐਨਕ ਲਾ ਕੇ ਸਿਰ ’ਤੇ ਕਾਲੀ ਟੋਪੀ ਲਈ ਹੋਈ ਸੀ। ਇਸ ਜੋੜੇ ਦੀਆਂ ਸਾਲ 2022 ਵਿੱਚ ਕਈ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਦੀਪਿਕਾ ਦੀ ਅਗਲੇ ਸਾਲ ਜਨਵਰੀ ’ਚ ਫ਼ਿਲਮ ‘ਗਹਿਰਾਈਆਂ’ ਆ ਰਹੀ ਹੈ। ਇਸੇ ਦੇ ਨਾਲ ਹੀ ਰਣਵੀਰ ਦੀ ਫ਼ਿਲਮ ‘ਜਯਸ਼ਭਾਈ ਜੋਰਦਾਰ’ ਤੇ ‘ਸਰਕਸ’ 2022 ਵਿੱਚ ਰਿਲੀਜ਼ ਹੋਣਗੀਆਂ। ‘ਸਰਕਸ’ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਨੇ ਕੀਤਾ ਹੈ। -ਆਈਏਐੱਨਐੱਸ