ਮੁੰਬਈ: ਅਦਾਕਾਰ ਰਣਬੀਰ ਕਪੂਰ ਆਪਣੇ ਸਹਿ-ਕਲਾਕਾਰਾਂ ਸੰਜੇ ਦੱਤ, ਵਾਣੀ ਕਪੂਰ ਅਤੇ ਨਿਰਦੇਸ਼ਕ ਕਰਨ ਮਲਹੋਤਰਾ ਨਾਲ ਫ਼ਿਲਮ ‘ਸ਼ਮਸ਼ੇਰਾ’ ਦਾ ਟ੍ਰੇਲਰ ਲਾਂਚ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਰਣਬੀਰ ਦਾ ਕਹਿਣਾ ਹੈ ਕਿ ਉਹ ਫਿਲਮ ‘ਸ਼ਮਸ਼ੇਰਾ’ ਦੀ ਮਸ਼ਹੂਰੀ ਲਈ ਬਹੁਤ ਉਤਸ਼ਾਹਿਤ ਹੈ। ਦੱਸਣਾ ਬਣਦਾ ਹੈ ਕਿ ਫਿਲਮ ‘ਸ਼ਮਸ਼ੇਰਾ’ ਦੀ ਕਹਾਣੀ ਕਾਲਪਨਿਕ ਸ਼ਹਿਰ ਕਾਜ਼ਾ ’ਤੇ ਆਧਾਰਿਤ ਹੈ, ਜਿੱਥੇ ਇੱਕ ਕਬੀਲੇ ਦੇ ਯੋਧੇ ਨੂੰ ਤਾਨਾਸ਼ਾਹ ਜਰਨੈਲ ਸ਼ੁੱਧ ਸਿੰਘ ਵਲੋਂ ਕੈਦ ਵਿਚ ਤਸੀਹੇ ਦਿੱਤੇ ਜਾਂਦੇ ਹਨ। ਕਰਨ ਮਲਹੋਤਰਾ ਵਲੋਂ ਨਿਰਦੇਸ਼ਤ ਇਸ ਫਿਲਮ ਦਾ ਨਿਰਮਾਣ ਆਦਿੱਤਿਆ ਚੋਪੜਾ ਵੱਲੋਂ ਕੀਤਾ ਗਿਆ ਹੈ। ਇਹ ਫਿਲਮ 22 ਜੁਲਾਈ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ