ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 14 ਅਪਰੈਲ
ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਅੱਜ ਵਿਆਹ ਦੀਆਂ ਰਸਮਾਂ ਮੁਕੰਮਲ ਹੋ ਗਈਆਂ। ਉਨ੍ਹਾਂ ਦਾ ਵਿਆਹ ਮੁੰਬਈ ਦੇ ਪਾਲੀ ਹਿੱਲ ਸਥਿਤ ਘਰ ‘ਵਾਸਤੂ ਅਪਾਰਟਮੈਂਟ’ ਵਿਚ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਸਿਰੇ ਚੜ੍ਹਿਆ। ਇਸ ਜੋੜੀ ਨੇ ਸੱਤ ਫੇਰੇ ਲਏ। ਇਸ ਤੋਂ ਪਹਿਲਾਂ ਹਲਦੀ, ਚੂੜਾ ਸੈਰਾਮਨੀ ਤੇ ਹੋਰ ਰਸਮਾਂ ਹੋਈਆਂ। ਇਸ ਤੋਂ ਬਾਅਦ ਜੋੜੀ ਸਿੱਧੀ ਵਿਨਾਇਕ ਮੰਦਰ ਵਿਚ ਭਗਵਾਨ ਗਣੇਸ਼ ਦਾ ਅਸ਼ੀਰਵਾਦ ਲੈਣ ਪੁੱਜੀ।