ਹੈਦਰਾਬਾਦ, 9 ਅਗਸਤ
ਅਦਾਕਾਰ ਰਾਣਾ ਡੱਗੂਬਾਤੀ ਅਤੇ ਇੰਟੀਰੀਅਰ ਡਿਜ਼ਾਈਨਰ ਮਿਹਿਕਾ ਬਜਾਜ ਨੇ ਇਕ ਛੋਟੇ ਪ੍ਰਗਰਾਮ ਵਿੱਚ ਸ਼ਾਦੀ ਕਰ ਲਈ। ਦੋਵਾਂ ਨੇ ਸ਼ਨਿਚਰਵਾਰ ਨੂੰ ਪਰਿਵਾਰ ਅਤੇ ਨੇੜਲਿਆਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ। ਇਸ ਤੋਂ ਪਹਿਲਾਂ ਤਿੰਨ ਦਿਨ ਤਕ ਹਲਦੀ ਅਤੇ ਮਹਿੰਦੀ ਦੀ ਰਸਮ ਚੱਲੀ। ਬਜਾਜ ਨੇ ਕ੍ਰੀਮ ਅਤੇ ਸੁਨਹਿਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਇਸ ਨੂੰ ਅਨਾਮਿਕਾ ਖੰਨਾ ਨੇ ਡਿਜ਼ਾਈਨ ਕੀਤਾ ਹੈ।
ਫੈਸ਼ਨ ਡਿਜ਼ਾਈਨਰ ਨੇ ਇੰਸਟਾਗ੍ਰਾਮ ’ਤੇ ਇਸ ਦੀ ਤਸਵੀਰ ਸਾਂਝੀ ਕੀਤੀ ਅਤੇ ਪੋਸ਼ਕ ਸਬੰਧੀ ਦੱਸਿਆ ਕਿ ਇਸ ’ਤੇ ਹੱਥ ਨਾਲ ਜ਼ਰਦੋਜ਼ੀ ਦਾ ਕੰਮ ਕੀਤਾ ਗਿਆ ਹੈ। ‘ਬਾਹੂਬਲੀ’ ਅਦਾਕਾਰ ਨੇ ਹਲਕੇ ਸੁਨਹਿਰੇ ਰੰਗ ਦਾ ਧੋਤੀ ਕੁੜਤਾ ਪਹਿਨਿਆ ਹੋਇਆ ਸੀ। ਸ਼ਾਦੀ ਵਿੱਚ ਡੱਗੂਬਾਤੀ ਦੇ ਫਿਲਮ ਜਗਤ ਦੇ ਦੋਸਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਤੇਲਗੂ ਸਟਾਰ ਰਾਮ ਚਰਨ ਅਤੇ ਅੱਲੂ ਅਰਜੁਨ ਵੀ ਸ਼ਾਮਲ ਸਨ। ਇਸ ਜੋੜੇ ਨੇ ਮਈ ਵਿੱਚ ਆਪਣੇ ਰਿਸ਼ਤੇ ਜਨਤਕ ਕੀਤੇ ਸਨ। -ਪੀਟੀਆਈ