ਮੁੰਬਈ: ਅਦਾਕਾਰ ਆਰ. ਮਾਧਵਨ ਨੇ ਆਖਿਆ ਕਿ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਸਿਹਤਯਾਬ ਹੋ ਰਿਹਾ ਹੈ। ਫ਼ਿਲਮ ‘3 ਇਡੀਅਨ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ 50 ਸਾਲਾ ਅਦਾਕਾਰ ਨੇ ਟਵਿੱਟਰ ’ਤੇ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ। ਸਾਲ 2009 ਵਿਚ ਆਈ ਪ੍ਰਸਿੱਧ ਫ਼ਿਲਮ ਵਿਚ ਮਾਧਵਨ ਦੇ ਸਹਿ ਅਦਾਕਾਰ ਆਮਿਰ ਖਾਨ ਦੀ ਬੁੱਧਵਾਰ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। -ਪੀਟੀਆਈ