ਮੁੰਬਈ: ਟੀਵੀ ਅਦਾਕਾਰਾ ਪਾਇਲ ਰੋਹਤਗੀ ਅਤੇ ਉਸ ਦੇ ਦੋਸਤ ਪਹਿਲਵਾਨ ਸੰਗਰਾਮ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਦੋਵੇਂ 9 ਜੁਲਾਈ ਨੂੰ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹ ਅਹਿਮਦਾਬਾਦ ਜਾਂ ਉਦੈਪੁਰ ਵਿੱਚ ‘ਡੈਸਟੀਨੇਸ਼ਨ ਵੈਡਿੰਗ’ ਕਰਵਾਉਣਗੇ। ਜ਼ਿਕਰਯੋਗ ਹੈ ਕਿ ਡੈਸਟੀਨੇਸ਼ਨ ਵੈਡਿੰਗ ਉਹ ਵਿਆਹ ਹੁੰਦਾ ਹੈ ਜੋ ਵਿਆਹ ਵਾਲੇ ਜੋੜੇ ਦੇ ਘਰਾਂ ਤੋਂ ਦੂਰ ਥਾਂ ’ਤੇ ਹੁੰਦਾ ਹੈ। ਇਹ ਖ਼ਬਰਾਂ ਹਨ ਕਿ ਵਿਆਹ ਵਿਚ ਸਿਰਫ ਨਜ਼ਦੀਕੀ ਦੋਸਤਾਂ-ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਸੱਦਿਆ ਜਾਵੇਗਾ। ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਸੰਗਰਾਮ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਆਪਣੀ ਮਾਂ ਤੇ ਭੈਣ ਦੀ ਮਦਦ ਨਾਲ ਆਖ਼ਰਕਾਰ ਵਿਆਹ ਦੀ ਤਰੀਕ ਤੈਅ ਕਰ ਲਈ ਹੈ। ਉਸ ਨੇ ਕਿਹਾ ਕਿ ਉਨ੍ਹਾਂ ਥੋੜ੍ਹਾ ਸਮਾਂ ਪਹਿਲਾਂ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਪਰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਕਾਰਨ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਵਿਆਹ ਕਰਨ ਦੀ ਯੋਜਨਾ ਦੋ ਵਾਰ ਬਣਾਈ ਪਰ ਪਿਆਰੇ ਮੈਂਬਰਾਂ ਦੇ ਵਿਛੋੜੇ ਕਾਰਨ ਇਹ ਯੋਜਨਾ ਸਿਰੇ ਨਹੀਂ ਚੜ੍ਹੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਇਲ ਤੇ ਸੰਗਰਾਮ ਮੁੰਬਈ ਪੁੱਜ ਕੇ ਰਿਸੈਪਸ਼ਨ ਕਰਨਗੇ ਜਿਥੇ ਆਪਣੇ ਸਹਿ-ਕਰਮੀਆਂ ਤੇ ਮਿੱਤਰਾਂ ਨੂੰ ਸੱਦਿਆ ਜਾਵੇਗਾ। -ਆਈਏਐੱਨਐੱਸ