ਮਨਮੀਤ ਸ਼ਰਮਾ
ਫ਼ਲ ਮਿਹਨਤ ਦਾ ਹੁੰਦਾ ਮਿੱਠਾ
ਬੇਸ਼ੱਕ ਜੜ੍ਹਾਂ ਹੋਣ ਕੌੜੀਆਂ ਜੀ।
ਅਸੀਂ ਬਾਂਦਰ ਕਿੱਲਾ ਖੇਡਦੇ ਸਾਂ
ਗੋਟੀਆਂ ਕੱਚ ਦੀਆਂ ਰੋੜੀਆਂ ਜੀ।
ਹੁਣ ਤਾਂ ਪੱਬਜੀ ਗੇਮ ’ਤੇ ਮਾਰ ਕੇ ਬੰਦੇ
ਪਾਉਂਦੇ ਨੇ ਦੇਖੋ ਸਟੋਰੀਆਂ ਜੀ।
ਮੋਬਾਈਲ ਫੋਨਾਂ ’ਚ ਰੁੱਝ ਗਏ ਸਾਰੇ
ਭੁੱਲੇ ਦਾਦਾ-ਦਾਦੀ ਦੀਆਂ ਲੋਰੀਆਂ ਜੀ।
ਖਿੱਦੋ ਖੂੰਡੀ ਗੁੱਲੀ ਡੰਡਾ ਭੁੱਲਾ ਬੈਠੇ
ਫੋਨਾਂ ’ਤੇ ਪੜ੍ਹਦੇ ਹੋਰ ਸਟੋਰੀਆਂ ਜੀ।
ਮੋਬਾਈਲ ’ਤੇ ਰਹਿੰਦੇ ਨੇ ਚੈਟ ਕਰਦੇ
ਕਬੱਡੀ ਵੱਲੋਂ ਮੁਹਾਰਾਂ ਮੋੜੀਆਂ ਜੀ।
ਸਮਾਂ ਪੱਬਜੀ ’ਤੇ ਹੈ ਬਰਬਾਦ ਕਰਦੇ
ਨੀਂਦਾਂ ਆਉਣ ਰਾਤੀਂ ਥੋੜ੍ਹੀਆਂ ਜੀ।
ਇਸ ਪੱਬਜੀ ਲਈ ਰਿਚਾਰਜ ਕਰਾਉਂਦੇ
ਰਕਮਾਂ ਖਰਚਣ ਬੇਲੋੜੀਆਂ ਜੀ।
ਇਸ ਪੱਬਜੀ ਨੇ ਡਿਪਰੈਸ਼ਨ ਕਰ ਦਿੱਤੀ
ਗੱਲਾਂ ਸ਼ਰਮੇ ਨੇ ਸੱਚ ਜੋੜੀਆਂ ਜੀ।
ਜਮਾਤ ਦਸਵੀਂ, ਸੰਤ ਬਾਬਾ ਅਤਰ ਸਿੰਘ ਸੀਨੀਅਰ ਸੈਕੰਡਰੀ ਸਕੂਲ, ਹਰਿਆਊ।
ਸੰਪਰਕ: 98762-22278