ਮੁੰਬਈ, 17 ਜੂਨ
ਬੌਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਨੇ ਆਪਣੀ ਬੇਟੀ ਮਾਲਤੀ ਮੈਰੀ ਜੋਨਸ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਤਸਵੀਰ ਵਿੱਚ ਪ੍ਰਿਅੰਕਾ ਦੀ ਮਾਂ ਮਧੂ ਨੇ ਉਸ ਦੀ ਬੇਟੀ ਮਾਲਤੀ ਨੂੰ ਗੋਦੀ ਚੁੱਕਿਆ ਹੋਇਆ ਹੈ। ਹਾਲਾਂਕਿ ਤਸਵੀਰ ਵਿੱਚ ਮਾਲਤੀ ਮੈਰੀ ਚੋਪੜਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਪ੍ਰਿਅੰਕਾ ਨੇ ਇੰਸਟਾਗ੍ਰਾਮ ’ਤੇ ਇਹ ਤਸਵੀਰ ਸਾਂਝੀ ਕਰਦਿਆਂ ਆਪਣੀ ਮਾਂ ਮਧੂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਤਸਵੀਰ ਵਿੱਚ ਪ੍ਰਿਅੰਕਾ ਵੀ ਆਪਣੀ ਮਾਂ ਨਾਲ ਖੜ੍ਹੀ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਖਿਆ, ‘‘ਜਨਮ ਦਿਨ ਮੁਬਾਰਕ ਮਾਂ। ਹਮੇਸ਼ਾਂ ਖੁਸ਼ ਰਹੋ। ਤੁਸੀਂ ਜ਼ਿੰਗਦੀ ਪ੍ਰਤੀ ਆਪਣੇ ਜੋਸ਼ ਅਤੇ ਤਜਰਬੇ ਨਾਲ ਹਰ ਦਿਨ ਮੈਨੂੰ ਉਤਸ਼ਾਹਿਤ ਕੀਤਾ।’’ ਦੱਸਣਯੋਗ ਹੈ ਕਿ ਕੰਮ ਦੇ ਮੁਹਾਜ਼ ਤੋਂ ਪ੍ਰਿਅੰਕਾ ਚੋਪੜਾ ਦੀ ਅਗਲੀ ਫ਼ਿਲਮ ‘ਜੀ ਲੇ ਜ਼ਰਾ’ ਆ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਫਰਹਾਨ ਅਖ਼ਤਰ ਹੈ। ਅਦਾਕਾਰਾ ਰੂੁਸੋ ਬ੍ਰਦਰਜ਼ ਦੀ ਫ਼ਿਲਮ ‘ਸਿਟਾਡੇਲ’ ਵਿੱਚ ਨਜ਼ਰ ਆਵੇਗੀ। -ਆਈਏਐੱਨਐੇੱਸ