ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟੀ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਆਨਲਾਈਨ ਝੱਸ ਤੋਂ ਬਾਹਰ ਆਉਣ ਲਈ ਆਪਣੇ-ਆਪ ਨੂੰ ਹੋਰ ਕੰਮਾਂ ’ਚ ਆਹਰੇ ਲਾਉਣ ਦਾ ਸੁਝਾਅ ਦਿੱਤਾ। ਪ੍ਰੀਤੀ ਨੇ ਇੰਸਟਾਗ੍ਰਾਮ ’ਤੇ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੀ ਇੱਕ ਦੋਸਤ ਨਾਲ ਦਿਖਾਈ ਦੇ ਰਹੀ ਹੈ, ਜਿੱਥੇ ਉਹ ਅਠਾਰਾਂ ਮਹੀਨਿਆਂ ਬਾਅਦ ਰਾਤ ਦੇ ਭੋਜਨ ਲਈ ਘਰ ਤੋਂ ਬਾਹਰ ਗਈ ਹੈ। ਪ੍ਰੀਤੀ ਨੇ ਕੈਪਸ਼ਨ ਵਿੱਚ ਲਿਖਿਆ, ‘‘ਆਨਲਾਈਨ ਝੱਸ ਤੋਂ ਬਾਹਰ ਆਉਣ ਦਾ ਸਭ ਤੋਂ ਵਧੀਆ ਤਰੀਕਾ… ਕੁੱਝ ਦਿਨ ਪਹਿਲਾਂ ਦੀ ਇੱਕ ਪੁਰਾਣੀ ਤਸਵੀਰ, ਜਦੋਂ ਅਸੀਂ ਅਠਾਰਾਂ ਮਹੀਨਿਆਂ ਬਾਅਦ ਰਾਤ ਦੇ ਖਾਣੇ ’ਤੇ ਗਏ। ਜ਼ਿੰਦਗੀ ਵਿੱਚ ਨਿਰੰਤਰ ਰਹਿਣ ਵਾਲੀ ਇੱਕੋ ਚੀਜ਼ ਬਦਲਾਅ ਹੈ ਅਤੇ ਇੱਥੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਇਸ ਨੂੰ ਅਪਣਾਉਣ ਦੀ ਕੋਸ਼ਿਸ਼…#ਟਿੰਗ।’’ ਪ੍ਰੀਟੀ ਜ਼ਿੰਟਾ ਦੀ ਸੋਸ਼ਲ ਮੀਡੀਆ ’ਤੇ ਆਖਰੀ ਪੋਸਟ ਇੱਕ ਹਫ਼ਤਾ ਪਹਿਲਾਂ ਦੀ ਹੈ, ਜਿਸ ਵਿੱਚ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐੱਲ) ਬਾਰੇ ਗੱਲ ਕੀਤੀ ਸੀ। ਉਹ ਆਈਪੀਐੱਲ ਕ੍ਰਿਕਟ ਟੀਮ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਹੈ। ਫਿਲਮੀ ਦੁਨੀਆ ਦੀ ਗੱਲ ਕਰੀਏ ਤਾਂ ਪ੍ਰੀਤੀ ਜ਼ਿੰਟਾ ਸਕਰੀਨ ’ਤੇ ਆਖ਼ਰੀ ਵਾਰ 2018 ਵਿੱਚ ਫਿਲਮ ‘ਭਈਆ ਜੀ ਸੁਪਰਹਿੱਟ’ ਵਿੱਚ ਦਿਖਾਈ ਦਿੱਤੀ ਸੀ। ਇਸ ਫਿਲਮ ਰਾਹੀਂ ਉਸ ਨੇ ਸੱਤ ਸਾਲਾਂ ਦੀ ਬਰੇਕ ਮਗਰੋਂ ਵਾਪਸੀ ਕੀਤੀ ਸੀ ਅਤੇ ਉਸ ਨਾਲ ਸੰਨੀ ਦਿਓਲ, ਅਮੀਸ਼ਾ ਪਟੇਲ, ਅਰਸਦ ਵਾਰਸੀ ਅਤੇ ਸ਼੍ਰੇਅਸ ਤਲਪੜੇ ਨੇ ਕੰਮ ਕੀਤਾ ਸੀ। -ਆਈਏਐੱਨਐੱਸ