ਮੁੰਬਈ: ‘ਛਿਛੋਰੇ’, ‘ਬਜਰੰਗੀ ਭਾਈਜਾਨ’, ‘ਰੁਸਤਮ’ ਅਤੇ ‘ਕਲੰਕ’ ਵਰਗੀਆਂ ਫਿਲਮਾਂ ’ਚ ਕੰਮ ਕਰਨ ਵਾਲਾ ਬੌਲੀਵੁੱਡ ਸੰਗੀਤ ਨਿਰਮਾਤਾ ਪ੍ਰਸਾਦ ਸਾਸ਼ਤੇ ਹੁਣ ‘ਬ੍ਰਹਮਾਸਤਰ’ ਦੇ ਸੰਗੀਤ ’ਤੇ ਕੰਮ ਕਰ ਰਿਹਾ ਹੈ। ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਸਾਸ਼ਤੇ ਨੇ ਦੱਸਿਆ, ‘‘ਬ੍ਰਹਮਾਸਤਰ ਸੁਪਰਹੀਰੋ ਫਿਲਮ ਹੈ ਅਤੇ ਮੈਂ ਪ੍ਰੀਤਮ ਨਾਲ ਬੈਕਗਰਾਊਂਡ ਸਕੋਰ ’ਤੇ ਕੰਮ ਕਰ ਰਿਹਾ ਹਾਂ। ‘ਯੇ ਜਵਾਨੀ ਹੈ ਦੀਵਾਨੀ’ ਤੋਂ ਬਾਅਦ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਇਹ ਮੇਰੀ ਦੂਜੀ ਫਿਲਮ ਹੈ। ਅਸੀਂ ਕਈ ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਹੇ ਹਾਂ। ਇਸ ਦਾ ਸੰਗੀਤ ਖਾਸ ਹੈ। ਇਹ ਫਿਲਮ ਦਰਸ਼ਕਾਂ ਲਈ ਅੱਖਾਂ ਦੇ ਨਾਲ ਕੰਨਾਂ ਨੂੰ ਵੀ ਸਕੂਨ ਦੇਵੇਗੀ।’’ ਕਰਨ ਜੌਹਰ ਫਿਲਮ ਦਾ ਨਿਰਮਾਤਾ ਹੈ। ‘ਬ੍ਰਹਮਾਸਤਰ’ ਵਿੱਚ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਮੌਨੀ ਰਾਏ ਤੇ ਨਾਗਾਰਜੁਨ ਨਜ਼ਰ ਆਉਣਗੇ। -ਆਈਏਐੱਨਐੱਸ