ਮੁੰਬਈ: ਫਿਲਮ ਅਦਾਕਾਰਾ ਪੂਜਾ ਭੱਟ ਸਮਾਜਿਕ ਮੁੱਦੇ ’ਤੇ ਆਧਾਰਿਤ ਫਿਲਮ ‘ਸਨਾ’ ਵਿੱਚ ਨਜ਼ਰ ਆਵੇਗੀ। ਫਿਲਮ ਵਿੱਚ ਰਾਧਿਕਾ ਮਦਾਨ ਮੁੱਖ ਭੂਮਿਕਾ ਵਿੱਚ ਹੈ। ਫਿਲਮ ਦਾ ਲੇਖਕ ਤੇ ਨਿਰਦੇਸ਼ਕ ਸੁਧਾਂਸ਼ੂ ਸਾਰੀਆ ਹੈ ਤੇ ਫਿਲਮ ਦਾ ਨਿਰਮਾਣ ‘ਫੋਰ ਲਾਈਨ ਐਂਟਰਟੇਨਮੈਂਟ’ ਦੇ ਬੈਨਰ ਹੇਠ ਕੀਤਾ ਜਾਵੇਗਾ। ਨੈਟਫਲਿਕਸ ਦੇ ਸ਼ੋਅ ‘ਬੌਂਬੇ ਬੇਗਮਜ਼’ ਰਾਹੀਂ ਅਦਾਕਾਰੀ ਦੀ ਦੁਨੀਆ ਵਿੱਚ ਪਰਤੀ ਪੂਜਾ ਭੱਟ ਨੇ ਕਿਹਾ ਕਿ ਉਹ ‘ਸਨਾ’ ਜਿਹੀ ਫਿਲਮ ਦਾ ਹਿੱਸਾ ਬਣ ਕੇ ਕਾਫ਼ੀ ਖੁਸ਼ ਹੈ, ਜਿਸ ਵਿੱਚ ਔਰਤਾਂ ਦੀ ਜ਼ਿੰਦਗੀ ਨਾਲ ਜੁੜੇ ਪਹਿਲੂਆਂ ਨੂੰ ਬਾਰੀਕੀ ਨਾਲ ਦਿਖਾਇਆ ਗਿਆ ਹੈ। -ਪੀਟੀਆਈ