ਮੁੰਬਈ: ਅਦਾਕਾਰਾ ਕ੍ਰਿਤੀ ਖਰਬੰਦਾ ਲਈ ਪੋਲ ਡਾਂਸ ਸਿਰਫ਼ ਤੰਦਰੁਸਤ ਰਹਿਣ ਦਾ ਜ਼ਰੀਆ ਨਹੀਂ ਹੈ, ਇਸ ਨਾਲ ਉਸ ਨੂੰ ਮਾਨਸਿਕ ਸਕੂਨ ਵੀ ਮਿਲਦਾ ਹੈ। ਕ੍ਰਿਤੀ ਨੇ ਦੱਸਿਆ ਕਿ ਪੋਲ ਡਾਂਸ ਉਸ ਲਈ ਤੰਦਰੁਸਤ ਰਹਿਣ ਦੇ ਨਾਲ ਨਾਲ ਧਿਆਨ ਲਗਾਉਣ ਵਿੱਚ ਵੀ ਸਹਾਈ ਹੁੰਦਾ ਹੈ। ਕ੍ਰਿਤੀ ਨੇ ਕਿਹਾ, ‘ਇਹ ਸਿਰਫ਼ ਸਰੀਰਕ ਰੂਪ ਵਿੱਚ ਕੀਤਾ ਜਾਣ ਵਾਲਾ ਕਾਰਜ ਨਹੀਂ, ਸਗੋਂ ਇਸ ਵਿੱਚ ਇਕਾਗਰ ਹੋ ਕੇ ਸੌ ਫ਼ੀਸਦ ਧਿਆਨ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਖ਼ੁਦ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਸਕਦੇ ਹੋ।’ ਹਾਲ ਹੀ ਵਿੱਚ ਕ੍ਰਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਲ ਡਾਂਸ ਦੀ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ, ‘ਜਦੋਂ ਮੈਂ ‘ਹਾਊਸਫੁੱਲ’ ਸਾਈਨ ਕੀਤੀ ਸੀ ਤਾਂ ਮੈਨੂੰ ਲੋੜ ਮਹਿਸੂਸ ਹੋਈ ਕਿ ਮੈਂ ਆਪਣੇ ਸਰੀਰ ਨੂੰ ਹੋਰ ਸੁਡੋਲ ਬਣਾਵਾਂ।’’ -ਆਈਏਐੱਨਐੱਸ