ਮੁੰਬਈ: ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਜਨਮ ਦਿਨ ਮੌਕੇ ਉਸ ਦੀ ਅਦਾਕਾਰਾ ਪਤਨੀ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ ’ਤੇ ਪਿਆਰ ਭਰੀ ਪੋਸਟ ਸਾਂਝੀ ਕੀਤੀ ਹੈ। ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਵਿੱਕੀ ਕੌਸ਼ਲ ਨਾਲ ਨਿਊਯਾਰਕ ਵਿੱਚ ਬਿਤਾਈਆਂ ਛੁੱਟੀਆਂ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੈਟਰੀਨਾ ਨੇ ਆਖਿਆ, ‘‘ਨਿਊਯਾਰਕ ਵਾਲਾ ਜਨਮ ਦਿਨ ਮੇਰੇ ਪਿਆਰੇ (ਦਿਲ ਦਾ ਇਮੋਜੀ)…. ਤੁਸੀਂ ਸਭ ਕੁਝ ਬਿਹਤਰ ਬਣਾਇਆ।’’
ਇਸੇ ਦੌਰਾਨ ਵਿੱਕੀ ਕੌਸ਼ਲ ਨੇ ਵੀ ਆਪਣੇ ਜਨਮ ਦਿਨ ਦੇ ਜਸ਼ਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਪ੍ਰਸ਼ੰਸਕਾਂ ਵੱਲੋਂ ਭੇਜੇ ਗਏ ਪਿਆਰ ਭਰੇ ਸੰਦੇਸ਼ਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਸ ਨੇ ਆਖਿਆ,‘‘ਮੇਰਾ ਦਿਲ ਖੁਸ਼ੀ ਅਤੇ ਸਨੇਹ ਨਾਲ ਭਰ ਗਿਆ। ਮੈਂ ਤੁਹਾਡੇ ਵੱਲੋਂ ਭੇਜੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਹਾਂ। ਤੁਹਾਨੂੰ ਢੇਰ ਸਾਰਾ ਪਿਆਰ।’’
ਜਾਣਕਾਰੀ ਅਨੁਸਾਰ ਅੱਜ-ਕੱਲ੍ਹ ਵਿੱਕੀ, ਲਕਸ਼ਮਣ ਉਟੇਕਰ ਦੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਸੈਮ ਬਹਾਦੁਰ ਦੇ ਜੀਵਨ ਬਾਰੇ ਬਣਨ ਵਾਲੀ ਮੇਘਨਾ ਗੁਲਜ਼ਾਰ ਦੀ ਫ਼ਿਲਮ ਅਤੇ ਕਾਮੇਡੀ ਫਿਲਮ ‘ਗੋਵਿੰਦਾ ਨਾਮ ਮੇਰਾ’ ਵਿੱਚ ਵੀ ਨਜ਼ਰ ਆਵੇਗਾ। -ਆਈਏਐਨਐਸ