ਚੰਡੀਗੜ੍ਹ: ਅੱਜ ਵਿਸ਼ਵ ਦਾੜ੍ਹੀ ਦਿਵਸ ਹੈ ਅਤੇ ਇਸ ਦਿਨ ਨੂੰ ਹਰ ਸਾਲ ਦਾੜ੍ਹੀ ਰੱਖਣ ਵਾਲੇ ਕੌਮਾਂਤਰੀ ਪੱਧਰ ’ਤੇ ਮਨਾਉਂਦੇ ਹਨ। ਹਰ ਸਾਲ ਸਤੰਬਰ ਮਹੀਨੇ ਦੇ ਪਹਿਲੇ ਸ਼ਨਿਚਰਵਾਰ ਨੂੰ ਵਿਸ਼ਵ ਭਰ ਵਿੱਚ ਦਾੜ੍ਹੀ ਰੱਖਣ ਵਾਲੇ ਬੰਦੇ ਉਚੇਚੇ ਤੌਰ ’ਤੇ ਇਸ ਦਿਨ ਨੂੰ ਮਨਾਉਂਦੇ ਹਨ। ਪਰ ਅੱਜ ਅਦਾਕਾਰਾ ਸ਼ਹਿਨਾਜ਼ ਗਿੱਲ ਵੱਲੋਂ ‘ਹਜਾਮਤ’ ਕਰਵਾਉਣ ਸਬੰਧੀ ਕੀਤੇ ਇੱਕ ਟਵੀਟ ਨੇ ਸੋਸ਼ਲ ਮੀਡੀਆ ’ਤੇ ਉਸ ਲਈ ਮੁਬੀਬਤ ਖੜ੍ਹੀ ਕਰ ਦਿੱਤੀ। ਅਦਾਕਾਰਾ ਨੇ ਟਵੀਟ ਕਰਦਿਆਂ ਆਖਿਆ, ‘ਹੁਣ ਦਾੜ੍ਹੀ ਰੱਖਣ ਦਾ ਦਿਨ ਵੀ ਮਨਾਇਆ ਜਾਣ ਲੱਗਾ! ਹਜਾਮਤ ਕਰਨ ਵਿੱਚ ਕੀ ਦਿੱਕਤ ਹੈ?’ ਸ਼ਹਿਨਾਜ਼ ਦੇ ਇਸ ਟਵੀਟ ਤੋਂ ਬਾਅਦ ਲੋਕ ਭੜਕ ਗਏ ਅਤੇ ਲੋਕਾਂ ਨੇ ਉਸ ਦੀ ਕਾਫੀ ਲਾਹ-ਪਾਹ ਕੀਤੀ। ਖਾਸ ਤੌਰ ’ਤੇ ਪੰਜਾਬੀਆਂ ਨੇ ਅਦਾਕਾਰਾ ਦੇ ਟਵੀਟ ਦਾ ਬੁਰਾ ਮਨਾਇਆ, ਕਿਉਂਕਿ ਪੰਜਾਬ ਵਿੱਚ ਦਾੜ੍ਹੀ ਗੌਰਵ ਦਾ ਪ੍ਰਤੀਕ ਹੈ। ਇੱਕ ਵਿਅਕਤੀ ਨੇ ਸ਼ਹਿਨਾਜ਼ ਦੇ ਟਵੀਟ ਦਾ ਜਵਾਬ ਦਿੰਦਿਆਂ ਆਖਿਆ, ‘ਪੰਜਾਬ ਵਿੱਚ ਦਾੜ੍ਹੀ ਮਾਣ-ਸਨਮਾਨ ਦਾ ਪ੍ਰਤੀਕ ਹੈ ਤੇ ਪੰਜਾਬ ਉਹ ਖਿੱਤਾ ਹੈ, ਜਿਥੇ ਤੂੰ ਪੈਦਾ ਹੋਈ! ਤੇਰੇ ਵਰਗੀਆਂ ਆਕੜਖੋਰ ਕੁੜੀਆਂ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਤੈਨੂੰ ‘ਹਜਾਮਤ’ ਕਰਨ ਤੋਂ ਕੋਈ ਦਿੱਕਤ ਨਹੀਂ ਹੈ ਤਾਂ ਆਪਣੇ ਦਾਦੇ ਨੂੰ ਕਹਿ ਕਿ ਉਹ ਸਿਰ-ਮੂੰਹ ਮੁਨਵਾ ਲਵੇ।’ ਇੱਕ ਹੋਰ ਨੇ ਆਖਿਆ, ‘ਸ਼ੁਰੂਆਤ ਆਪਣੇ ਘਰ ਤੋਂ ਕਰੋ।’ ਇੱਕ ਵਿਅਕਤੀ ਨੇ ਆਖਿਆ, ‘ਤੂੰ ਮੁੰਬਈ ਜਾ ਕੇ ਆਪਣੇ-ਆਪ ਨੂੰ ਵੱਡੀ ਹੀਰੋਇਨ ਸਮਝਣ ਲੱਗ ਪਈ ਏਂ… ਘਮੰਡੀ ਕਿਸੇ ਥਾਂ ਦੀ..!’ -ਟ੍ਰਿਬਿਊਨ ਵੈੱਬ ਡੈਸਕ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd