ਮੁੰਬਈ: ਅਦਾਕਾਰਾ ਪਰਿਨੀਤੀ ਚੋਪੜਾ ਨੇ ਬੌਲੀਵੁੱਡ ਦੇ ਮਹਾਨ ਅਦਾਕਾਰਾਂ ਅਮਿਤਾਭ ਬੱਚਨ, ਅਨੁਪਮ ਖੇਰ, ਅਦਾਕਾਰਾ ਨੀਨਾ ਗੁਪਤਾ, ਡੈਨੀ ਡੈਂਜ਼ੋਗੱਪਾ, ਬੋਮਨ ਇਰਾਨੀ ਤੇ ਸਾਰਿਕਾ ਨਾਲ ਫਿਲਮ ‘ਉਂਚਾਈ’ ਵਿੱਚ ਕੰਮ ਕਰ ਕੇ ਕਾਫ਼ੀ ਕੁਝ ਸਿੱਖਿਆ ਹੈ। ਅਦਾਕਾਰਾ ਨੇ ਕਿਹਾ, ‘‘ਉਂਚਾਈ’ ਮੇਰੀ ਜ਼ਿੰਦਗੀ ਦੀ ਬਹੁਤ ਹੀ ਖਾਸ ਫ਼ਿਲਮ ਹੈ, ਕਿਉਂਕਿ ਇਸ ਵਿੱਚ ਮੈਨੂੰ ਸਿਨੇ ਜਗਤ ਦੇ ਮਹਾਨ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਰੋਜ਼ਾਨਾ ਸੈੱਟ ’ਤੇ ਜਾਣ ਲਈ ਅਤੇ ਇਨ੍ਹਾਂ ਤਜਰਬੇਕਾਰ ਅਦਾਕਾਰਾਂ ਤੋਂ ਕੁਝ ਨਵਾਂ ਸਿੱਖਣ ਲਈ ਬਹੁਤ ਉਤਸ਼ਾਹਿਤ ਹੁੰਦੀ ਸੀ। ਉਨ੍ਹਾਂ ਦਾ ਜਨੂੂੰਨ, ਉਨ੍ਹਾਂ ਦੀ ਲਗਨ ਤੇ ਉਨ੍ਹਾਂ ਦੇ ਬੋਲ ਮੈਨੂੰ ਨਾ ਸਿਰਫ਼ ਇਕ ਚੰਗਾ ਅਦਾਕਾਰ ਬਣਨ ਲਈ ਪ੍ਰੇਰਿਤ ਕਰਦੇ ਸਨ ਬਲਕਿ ਇਕ ਚੰਗਾ ਇਨਸਾਨ ਬਣਨ ਲਈ ਵੀ ਪ੍ਰੇਰਦੇ ਸਨ।’’ ਉਸ ਨੇ ਕਿਹਾ, ‘‘ਮੈਂ ਇਨ੍ਹਾਂ ਦਿੱਗਜਾਂ ਵਿੱਚੋਂ ਹਰੇਕ ਤੋਂ ਕੁਝ ਨਾ ਕੁਝ ਸਿੱਖਿਆ ਹੈ। -ਏਐੱਨਆਈ