ਅਗਲੇ ਮਹੀਨੇ ਨੈੱਟਫਲਿਕਸ ’ਤੇ ਆਵੇਗੀ ਪਰਿਨੀਤੀ ਚੋਪੜਾ ਦੀ ਫ਼ਿਲਮ

ਅਗਲੇ ਮਹੀਨੇ ਨੈੱਟਫਲਿਕਸ ’ਤੇ ਆਵੇਗੀ ਪਰਿਨੀਤੀ ਚੋਪੜਾ ਦੀ ਫ਼ਿਲਮ

ਮੁੰਬਈ, 13 ਜਨਵਰੀ

ਅਦਾਕਾਰਾ ਪਰਿਨੀਤੀ ਚੋਪੜਾ ਦੀ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ 26 ਫ਼ਰਵਰੀ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਰਿਭੂ ਦਾਸਗੁਪਤਾ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 2016 ਵਿੱਚ ਆਈ ਫ਼ਿਲਮ ‘ਦਿ ਗਰਲ ਆਨ ਦਿ ਟਰੇਨ’ ਦਾ ਰੀਮੇਕ ਹੈ, ਜਿਸ ਵਿੱਚ ਅਦਾਕਾਰਾ ਐਮਿਲੀ ਬਲੰਟ ਸੀ। ਇਸ ਫ਼ਿਲਮ ਦੀ ਕਹਾਣੀ ਇਸੇ ਨਾਂ ’ਤੇ ਪੌਲ ਹਾਕਿੰਗਜ਼ ਦੇ 2015 ਵਿੱਚ ਸਭ ਤੋਂ ਵੱਧ ਵਿਕੇ ਨਾਵਲ ’ਤੇ ਆਧਾਰਤ ਹੈ। ਇਹ ਖ਼ਬਰ ਨੈੱਟਫਲਿਕਸ ਦੇ ਅਧਿਕਾਰਤ ਟਵਿੱਟਰ ਹੈਂਡਲ ਦੁਆਰਾ ਸਾਂਝੀ ਕੀਤੀ ਗਈ, ਜਿਸ ਵਿੱਚ ਫ਼ਿਲਮ ਦਾ 20 ਸੈਕਿੰਡ ਦਾ ਟਰੇਲਰ ਵੀ ਅਪਲੋਡ ਕੀਤਾ ਗਿਆ। ਪੋਸਟ ’ਚ ਲਿਖਿਆ, ‘‘ਪਰਨੀਤੀ ਚੋਪੜਾ ਦੇ ਇਸ ਨਿਵੇਕਲੇ ਰੇਲ ਸਫ਼ਰ ਦਾ ਹਿੱਸਾ ਬਣੋ। ਚਿਤਾਵਨੀ: ਆਪਣੀ ਜ਼ਿੰਮੇਵਾਰੀ ’ਤੇ ਚੜ੍ਹਿਓ।’’ 

ਹਿੰਦੀ ਭਾਸ਼ਾ ’ਚ ਬਣੀ ਇਸ ਫ਼ਿਲਮ ਵਿੱਚ ਚੋਪੜਾ 32 ਸਾਲਾ ਪਿਆਕੜ ਤਲਾਕਸ਼ੁਦਾ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਇੱਕ ਗੁੰਮਸ਼ੁਦਾ ਵਿਅਕਤੀ ਦੀ ਪੜਤਾਲ ਵਿੱਚ ਸ਼ਾਮਲ ਹੁੰਦੀ ਹੈ। ਯੂਕੇ ਦੇ ਸੈੱਟ ’ਤੇ ਬਣੀ ਇਸ ਫ਼ਿਲਮ ਵਿੱਚ ਅਦਿੱਤੀ ਰਾਓ ਹੈਦਰੀ, ਕੀਰਤੀ ਕੁਲਹਾਰੀ ਅਤੇ ਅਵਿਨਾਸ਼ ਤਿਵਾੜੀ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਹੈਦਰੀ ਨੇ ਲਿਖਿਆ, ‘‘ਸਾਡੇ ਨਾਲ ਉਸ ਸਫ਼ਰ ਦਾ ਹਿੱਸਾ ਬਣੋ, ਜੋ ਤੁਸੀਂ ਲੰਮਾ ਸਮਾਂ ਨਹੀਂ ਭੁੱਲੋਗੇ। #ਟੀਜੀਓਟੀਟੀ 26 ਫਰਵਰੀ ਨੂੰ, ਸਿਰਫ਼ ਨੈੱਟਫਲਿਕਸ ’ਤੇ।’’ ਤਿਵਾੜੀ ਜੋ ਪਿਛਲੇ ਸਾਲ ਨੈੱਟਫਲਿਕਸ ਆਧਾਰਤ ‘ਬੁਲਬੁਲ’ ਵਿੱਚ ਵੀ ਦਿਖਾਈ ਦਿੱਤੇ ਸਨ, ਨੇ ਟਰੇਲਰ ਸਾਂਝਾ ਕਰਦਿਆਂ ਲਿਖਿਆ, ‘‘ਇੱਕ ਕਤਲ... ਇੱਕ ਸ਼ੱਕੀ.. ਇੱਕ ਰਹੱਸ। ਇਹ ਉਹ ਰੇਲਗੱਡੀ ਹੈ, ਜਿਸ ਤੋਂ ਤੁਸੀਂ ਖੁੰਝਣਾ ਨਹੀਂ ਚਾਹੋਗੇ।’’ ਇਹ ਫ਼ਿਲਮ ਰਿਲਾਇੰਸ ਐਂਟਰਟੇਨਮੈਂਟ ਵੱਲੋਂ ਤਿਆਰ ਕੀਤੀ ਗਈ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਪਰੇਡ ਵਿੱਚ ਹਿੱਸਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਦਾਇਤਾਂ ਜਾਰੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

* ਕਾਂਗਰਸ ਦੇ ਸੰਸਦ ਮੈਂਬਰ ਨੇ ਗੱਡੀ ’ਚ ਵੜ ਕੇ ਬਚਾਈ ਜਾਨ * ਧੱਕਾਮੁੱਕੀ...

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

* ਵਿੱਤ ਮੰਤਰੀ ਨੇ ‘ਆਪ’ ’ਤੇ ਲਾਇਆ ਕਿਸਾਨਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ...

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ; ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ...

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

* ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਵਾਰਤਾ ’ਚ ਪੁਲ ਬ...

ਸ਼ਹਿਰ

View All