ਲਾਸ ਏਂਜਲਸ: ਆਸਕਰ, ਐਮੀ ਅਤੇ ਗਰੈਮੀ ਪੁਰਸਕਾਰ ਜੇਤੂ ਗੀਤਕਾਰ ਮਰਲਿਨ ਬਰਗਮੈਨ (93) ਦਾ ਅੱਜ ਦੇਹਾਂਤ ਹੋ ਗਿਆ। ਉਸ ਨੇ ਆਪਣੇ ਪਤੀ ਐਲਨ ਬਰਗਮੈਨ ਨਾਲ ਮਿਲ ਕੇ ਕਈ ਮਸ਼ਹੂਰ ਗੀਤ ਲਿਖੇ। ਮਰਲਿਨ ਨੂੰ ‘ਅਮਰੀਕਨ ਸੁਸਾਇਟੀ ਆਫ ਕੰਪੋਜ਼ਰਜ਼, ਔਥਰਜ਼ ਅਤੇ ਪਬਲਿਸ਼ਰਜ਼ (ਏਐੱਸਸੀਏਪੀ) ਦੀ ਪਹਿਲੀ ਮਹਿਲਾ ਪ੍ਰਧਾਨ ਅਤੇ ਚੇਅਰਮੈਨ ਬਣਨ ਦਾ ਮਾਣ ਪ੍ਰਾਪਤ ਹੈ। ਇਸ ਅਹੁਦੇ ’ਤੇ ਉਸ ਨੇ ਸਾਲ 1994 ਤੋਂ 2009 ਤੱਕ ਸੇਵਾਵਾਂ ਨਿਭਾਈਆਂ। ਉਸ ਨੇ ਆਪਣੇ ਪਤੀ ਐਲਨ ਬਰਗਮੈਨ ਨਾਲ ਮਿਲ ਕੇ 1960 ਤੋਂ 2000 ਤੱਕ ਕਈ ਮਸ਼ਹੂਰ ਫਿਲਮਾਂ ਅਤੇ ਟੀਵੀ ਸ਼ੋਅਜ਼ ਲਈ ਗੀਤ ਲਿਖੇ। ਉਸ ਨੂੰ 16 ਵਾਰ ਆਸਕਰ ਲਈ ਨਾਮਜ਼ਦ ਕੀਤਾ ਗਿਆ ਅਤੇ ਉਸ ਨੇ ਤਿੰਨ ਵਾਰ ਆਸਕਰ ਜਿੱਤਿਆ। ਬਰਗਮੈਨਜ਼ ਨੂੰ ਸਾਲ 1980 ਵਿੱਚ ਸੌਂਗਰਾਈਟਰਜ਼ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਸ ਨੇ 1997 ਵਿੱਚ ਜੌਨੀ ਮਰਸਰ ਪੁਰਸਕਾਰ ਪ੍ਰਾਪਤ ਕੀਤਾ। ਉਨ੍ਹਾਂ ਨੂੰ 1995 ਵਿੱਚ ਨੈਸ਼ਨਲ ਐਕਾਡਮੀ ਆਫ ਸੌਂਗਰਾਈਟਰਜ਼ ਤੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਿਆ। ਦਿ ਨੈਸ਼ਨਲ ਐਸੋਸੀਏਸ਼ਨ ਆਫ ਰਿਕਾਰਡਿੰਗ ਆਰਟਸ ਐਂਡ ਸਾਇੰਸ (ਹੁਣ ਦਿ ਰਿਕਾਰਡਿੰਗ ਐਕਾਡਮੀ) ਨੇ ਦੋਵਾਂ ਨੂੰ ਸਾਲ 2002 ਵਿੱਚ ਗਰਵਰਨਰ’ਜ਼ ਐਵਾਰਡ ਅਤੇ 2013 ਵਿੱਚ ਟਰੱਸਟੀਜ਼ ਪੁਰਸਕਾਰ ਨਾਲ ਸਨਮਾਨਿਆ। ਮਰਲਿਨ ਦਾ ਜਨਮ ਬਰੁਕਲਿਨ ਵਿੱਚ ਹੋਇਆ ਸੀ। ਉਸ ਨੇ ਨਿਊ ਯਾਰਕ ਦੇ ਹਾਈ ਸਕੂਲ ਆਫ ਮਿਊਜ਼ਿਕ ਐਂਡ ਆਰਟ ਅਤੇ ਫਿਰ ਐੱਨਵਾਈਯੂੁ ਵਿੱਚ ਪੜ੍ਹਾਈ ਕੀਤੀ। ਹਾਈ ਸਕੂਲ ਦੌਰਾਨ ਹੀ ਉਹ ਗੀਤਕਾਰ ਬੌਬ ਰਸਲ (ਡੂਨੌਟ ਗੈੱਟ ਅਰਾਊਂਡ ਮੱਚ ਐਨੀਮੋਰ) ਲਈ ਪਿਆਨੋ ਵਜਾਉਂਦੀ ਸੀ। ਸਾਲ 1950 ਦੇ ਮੱਧ ਦੌਰਾਨ ਜਦੋਂ ਉਹ ਲਾਸ ਏਂਜਲਸ ਆਈ ਤਾਂ ਉਸ ਨੇ ਸੰਗੀਤਕਾਰ ਲੀਊ ਸਪੈਂਸ ਲਈ ਗੀਤ ਲਿਖਣੇ ਸ਼ੁਰੂ ਕੀਤੇ ਅਤੇ ਇੱਥੇ ਹੀ ਉਹ ਸਪੈਂਸ ਦੇ ਦੂਜੇ ਗੀਤਕਾਰ ਸਾਥੀ ਐਲਨ ਬਰਗਮੈਨ ਨੂੰ ਮਿਲੀ। ਮਰਲਿਨ ਅਤੇ ਐਲਨ ਫਰਵਰੀ 1958 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਸ਼ੁਰੂਆਤੀ ਦੌਰ ਦੇ ਮਸ਼ਹੂਰ ਗੀਤਾਂ ਵਿੱਚ 1960 ਵਿੱਚ ਫਰੈਂਕ ਸਿਨਤਰਾ ਦੀ ਐਲਬਮ ਦਾ ਮੁੱਖ ਗੀਤ ‘ਨਾਈਸ ਐਂਡ ਈਜ਼ੀ’ ਅਤੇ ਨੋਰਮੈਨ ਲੂਬੋਫ ਦੀ ਐਲਬਮ ਦਾ ਗੀਤ ‘ਯੈਲੋ ਬਰਡ’ ਸੀ। -ਆਈਏਐੱਨਐੱਸ