ਨਵੀਂ ਦਿੱਲੀ, 2 ਸਤੰਬਰ
ਬਰਤਾਨਵੀ-ਪਾਕਿਸਤਾਨੀ ਫ਼ਿਲਮਸਾਜ਼ ਅਸੀਮ ਅੱਬਾਸੀ ਦਾ ਕਹਿਣਾ ਹੈ ਕਿ ਉਸ ਦੇ ਮਕਬੂਲ ਸ਼ੋਅ ‘ਚੁੜੇਲਜ਼’ (ਚੁੜੇਲਾਂ) ਵਿੱਚ ਬੌਲੀਵੁੱਡ ਤੇ ਕਈ ਪਰੀ ਕਹਾਣੀਆਂ ਦਾ ਹਵਾਲਾ ਹੈ ਤੇ ਇਸ ਸ਼ੋਅ ਜ਼ਰੀਏ ਉਸ ਨੂੰ ਚਕਥੱਲਵੀਂ ਕਹਾਣੀ ਦੱਸਣ ਦਾ ਮੌਕਾ ਮਿਲਿਆ ਹੈ। ਓਟੀਟੀ ਪਲੈਟਫਾਰਮ ਜ਼ੀ5 ’ਤੇ ਪ੍ਰਸਾਰਿਤ ਇਸ ਲੜੀ ਵਿੱਚ ਕਰਾਚੀ ਦੀਆਂ ਚਾਰ ਔਰਤਾਂ- ‘ਸੰਪੂਰਨ ਪਤਨੀ’ ਸਾਰਾ (ਸਰਵਤ ਗਿਲਾਨੀ), ਵੈਡਿੰਗ ਪਲਾਨਰ ਜੁਗਨੂੰ (ਯਾਸਰਾ ਰਿਜ਼ਵੀ), ਮੁੱਕੇਬਾਜ਼ ਜ਼ੁਬੈਦਾ (ਮਿਹਰ ਬਾਨੋ) ਤੇ ਸਾਬਕਾ ਦੋਸ਼ੀ ਬਾਤੂਲ (ਨਿਮਰਾ ਬੁਚਾ) ਨਜ਼ਰ ਆਉਂਦੀਆਂ ਹਨ, ਜੋ ਅਜਿਹੀਆਂ ਪਤਨੀਆਂ ਲਈ ਡਿਟੈਕਟਿਵ ਏਜੰਸੀ ਸ਼ੁਰੂ ਕਰਦੀਆਂ ਹਨ, ਜਿਨ੍ਹਾਂ ਦੇ ਪਤੀ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਅੱਬਾਸੀ, ਜਿਸ ਦੇ ਕੰਮ ਨੂੰ ਪਰਿਵਾਰਕ ਡਰਾਮਾ ‘ਕੇਕ’ ਵਿੱਚ ਨੋਟਿਸ ਕੀਤਾ ਗਿਆ ਸੀ, ਦਾ ਮੰਨਣਾ ਹੈ ਕਿ ਔਰਤਾਂ ’ਤੇ ਕੇਂਦਰਿਤ ਕਹਾਣੀਆਂ ਨੂੰ ਬਹੁਤੀ ਸਫ਼ਲਤਾ ਨਹੀਂ ਮਿਲਦੀ, ਪਰ ਉਹ ਇਸ ਗੱਲੋਂ ਖ਼ੁਸ਼ ਹੈ ਕਿ ‘ਚੁੜੇਲਜ਼’ ਨੇ ਭਾਰਤ ਤੇ ਪਾਕਿਸਤਾਨ ਦੋੋਵੇਂ ਥਾਵਾਂ ’ਤੇ ਇਕ ਬਹਿਸ ਛੇੜੀ ਹੈ। ਕਾਬਿਲੇਗੌਰ ਹੈ ਕਿ ਅੱਬਾਸੀ, ਨੇ ਇਕ ਦਹਾਕਾ ਪਹਿਲਾਂ ਬੈਂਕ ਦੀ ਆਪਣੀ ਨੌਕਰੀ ਛੱਡ ਕੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਫਿਲਮਸਾਜ਼ ਬਣਨ ਦਾ ਫੈਸਲਾ ਕੀਤਾ ਸੀ। -ਪੀਟੀਆਈ