ਠਾਣੇ, 15 ਮਈ
ਐੱਨਸੀਪੀ ਮੁਖੀ ਸ਼ਰਦ ਪਵਾਰ ਬਾਰੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਸਾਂਝੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਮਰਾਠੀ ਅਦਾਕਾਰਾ ਕੇਤਕੀ ਚਿਤਾਲੇ (29) ਨੂੰ ਅੱਜ ਇਥੋਂ ਦੀ ਅਦਾਲਤ ਨੇ 18 ਮਈ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਚਿਤਾਲੇ ਅਤੇ 23 ਸਾਲ ਦੇ ਫਾਰਮੈਸੀ ਵਿਦਿਆਰਥੀ ਨਿਖਿਲ ਭਾਮਰੇ ਨੂੰ ਪੁਲੀਸ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਚਿਤਾਲੇ ਨੂੰ ਠਾਣੇ ਅਤੇ ਭਾਮਰੇ ਨੂੰ ਨਾਸਿਕ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚਿਤਾਲੇ ਨੇ ਕਿਸੇ ਹੋਰ ਵੱਲੋਂ ਲਿਖੀ ਪੋਸਟ ਨੂੰ ਫੇਸਬੁੱਕ ’ਤੇ ਸਾਂਝਾ ਕੀਤਾ ਸੀ। ਚਿਤਾਲੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਿਤਾਲੇ ਖ਼ਿਲਾਫ਼ ਤਿੰਨ ਹੋਰ ਐੱਫਆਈਆਰਜ਼ ਦੋ ਮੁੰਬਈ ਅਤੇ ਇਕ ਅਕੋਲਾ ਜ਼ਿਲ੍ਹੇ ’ਚ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਟੀਵੀ ਅਦਾਕਾਰਾ ਖ਼ਿਲਾਫ਼ ਠਾਣੇ, ਪੁਣੇ ਅਤੇ ਧੂਲੇ ਜ਼ਿਲ੍ਹਿਆਂ ’ਚ ਕੇਸ ਦਰਜ ਸਨ। -ਪੀਟੀਆਈ