ਮੁੰਬਈ; ਬੌਲੀਵੁੱਡ ਅਦਾਕਾਰ ਅਨੁਪਮ ਖੇਰ ਦਾ ਕਹਿਣਾ ਹੈ ਕਿ ਚੰਗਾ ਅਦਾਕਾਰ ਬਣਨ ਲਈ ਕੋਈ ਸ਼ਾਰਟ-ਕੱਟ ਨਹੀਂ ਹੈ ਅਤੇ ਹਰੇਕ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਅਭਿਆਸ ਜਾਰੀ ਰੱਖਣਾ ਪੈਂਦਾ ਹੈ। ਚੰਗੇ ਅਦਾਕਾਰ ਬਣਨ ਲਈ ਸਲਾਹ ਦਿੰਦਿਆਂ ਅਨੁਪਮ ਨੇ ਕਿਹਾ, ‘‘ਅਦਾਕਾਰੀ ਦਾ ਕੋਈ ਸਿਲੇਬਸ ਨਹੀਂ ਹੈ, ਇਸੇ ਕਰਕੇ 80 ਦੀ ਉਮਰ ਜਾਂ ਉਸ ਤੋਂ ਬਾਅਦ ਜ਼ਿਆਦਾਤਰ ਲੋਕ ਬਿਹਤਰ ਪੇਸ਼ਕਾਰੀ ਦੇ ਪਾਉਂਦੇ ਹਨ। ਮੇਰੀ ਉੱਭਰ ਰਹੇ ਅਦਾਕਾਰਾਂ ਨੂੰ ਸਲਾਹ ਹੈ ਕਿ ਉਨ੍ਹਾਂ ਨੂੰ ਆਪਣੀ ਕਲਾ ਦਾ ਨਿਰੰਤਰ ਅਭਿਆਸ ਕਰਨਾ ਪਵੇਗਾ। ਜਿੰਨਾ ਤੁਸੀਂ ਅਭਿਆਸ ਕਰੋਗੇ, ਓਨੇ ਹੀ ਬਿਹਤਰ ਬਣੋਗੇ। ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ ਅਤੇ ਨਾਲ ਹੀ ਲੋਕਾਂ ਵਿੱਚ ਡੂੁੰਘੀ ਦਿਲਚਸਪੀ ਪੈਦਾ ਕਰਨੀ ਪਵੇਗੀ। ਮੈਨੂੰ ਲੱਗਦਾ ਹੈ ਕਿ ਚੰਗਾ ਅਦਾਕਾਰ ਬਣਨ ਲਈ ਕੋਈ ਸ਼ਾਰਟ-ਕੱਟ ਨਹੀਂ ਹੈ।’’ ਕੰਮ ਦੀ ਗੱਲ ਕਰੀਏ ਤਾਂ ਅਨੁਪਮ ਖੇਰ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਭੁੱਜ: ਦਿ ਪ੍ਰਾਈਡ ਆਫ ਇੰਡੀਆ’ ਵਿੱਚ ਐਂਕਰ ਦੀ ਭੂਮਿਕਾ ਨਿਭਾਈ ਹੈ। ਅਦਾਕਾਰ ਨੇ ਇਸ ਪ੍ਰਾਜੈਕਟ ਦਾ ਤਜਰਬਾ ਸਾਂਝਾ ਕਰਦਿਆਂ ਦੱਸਿਆ, ‘‘ਅਜਿਹੇ ਪ੍ਰਾਜੈਕਟ ਵਿੱਚ ‘ਅਦਾਕਾਰੀ ਨਾ ਕਰਨਾ’ ਹੀ ਮਹੱਤਵਪੂਰਨ ਚੀਜ਼ ਹੈ। ਤੁਹਾਨੂੰ ਪਹਿਲਾਂ ਇਸ ਦੇ ਤੱਤ ਨੂੰ ਸਮਝਣਾ ਪਵੇਗਾ। -ਆਈਏਐੱਨਐੱਸ