ਮੁੰਬਈ, 20 ਦਸੰਬਰ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਪੁੱਤਰ ਤੈਮੂਰ ਅਲੀ ਖਾਨ ਦੇ ਜਨਮ ਦਿਨ ’ਤੇ ਪਿਆਰ ਤੇ ਸਨੇਹ ਵਾਲੀ ਇਕ ਪੋਸਟ ਸਾਂਝੀ ਕੀਤੀ ਹੈ, ਜੋ ਅੱਜ ਚਾਰ ਸਾਲਾਂ ਦਾ ਹੋ ਗਿਆ ਹੈ। ਅਦਾਕਾਰਾ ਨੇ ਕਿਹਾ ਕਿ ਉਸ ਦੀ ਅੰਮਾ ਤੋਂ ਜ਼ਿਆਦਾ ਉਸ ਨੂੰ ਕੋਈ ਹੋਰ ਪਿਆਰ ਨਹੀਂ ਕਰ ਸਕਦਾ। ਕਰੀਨਾ ਕਪੂਰ ਵੱਲੋਂ ਇੰਸਟਗ੍ਰਾਮ ’ਤੇ ਸਾਂਝੀ ਕੀਤੀ ਇਕ ਤਸਵੀਰ ਵਿੱਚ ਤੈਮੂਰ ਘਾਹ ਨੂੰ ਫੜਕੇ ਖੜ੍ਹਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੁੱਤਰ ਦੀਆਂ ਵੱਖ-ਵੱਖ ਗਤੀਵਿਧੀਆਂ ਵਾਲੀਆਂ ਤਸਵੀਰਾਂ ਦਾ ਇਕ ਕਲਾਜ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਬਰਫ਼ ਵਿੱਚ ਖੇਡਦਾ, ਫੁੱਲ ਤੋੜਦਾ ਅਤੇ ਇਕ ਦਰੱਖ਼ਤ ’ਤੇ ਬੈਠਾ ਨਜ਼ਰ ਆ ਰਿਹਾ ਹੈ। ਅਦਾਕਾਰਾ ਨੇ ਕਿਹਾ ‘‘ਮੈਂ ਬਹੁਤ ਖ਼ੁਸ਼ ਹਾਂ ਕਿ ਚਾਰ ਸਾਲ ਦੀ ਉਮਰ ਵਿੱਚ ਤੂੰ ਜੋ ਕਰਨਾ ਚਾਹੁੰਦਾ ਹੈ, ਉਸ ਨੂੰ ਸਮਰਪਿਤ ਹੈ -ਆਈਏਐੱਨਐੱਸ
ਕਰੀਨਾ ਦੀ ਪੁਸਤਕ ਅਗਲੇ ਸਾਲ ਹੋਵੇਗੀ ਰਿਲੀਜ਼
ਕਰੀਨਾ ਕਪੂਰ ਖਾਨ ਆਪਣੀ ਪਲੇਠੀ ਪੁਸਤਕ ‘ਕਰੀਨਾ ਕਪੂਰ ਖਾਨ’ਜ਼ ਪ੍ਰੈਗਨੈਂਸੀ ਬਾਈਬਲ’ ਲਿਖਣ ਜਾ ਰਹੀ ਹੈ, ਜਿਸ ਦਾ ਲੋਕ ਅਰਪਣ ਅਗਲੇ ਸਾਲ ਹੋਵੇਗਾ। ਅਦਾਕਾਰਾ ਨੇ ਪੁਸਤਕ ਲਿਖਣ ਦਾ ਐਲਾਨ ਆਪਣੇ ਪੁੱਤਰ ਤੈਮੂਰ ਅਲੀ ਖਾਨ ਦੇ ਚੌਥੇ ਜਨਮ ਦਿਨ ਮੌਕੇ ਕੀਤਾ। ਕਰੀਨਾ ਨੇ ਆਖਿਆ ਕਿ ਪੁਸਤਕ ਦੇ ਐਲਾਨ ਲਈ ਅੱਜ ਦਾ ਦਿਨ ਬਹੁਤ ਢੁਕਵਾਂ ਹੈ। ਉਸ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਹਮਲ ਬਾਰੇ ਸਮੂਹ ਪੱਖਾਂ, ਫਿਟਨੈੱਸ ਅਤੇ ਇਕ ਮਾਂ ਹੋਣ ਦੇ ਨਾਤੇ ਸਭ ਗੱਲਾਂ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਪੁਸਤਕ ਨੂੰ ‘ਜਗਰਨੌਟ ਬੁੱਕਸ’ ਵੱਲੋਂ ਸਾਲ 2021 ਵਿੱਚ ਛਾਪਿਆ ਜਾਵੇਗਾ।