ਲਾਸ ਏਂਜਲਸ: ਅਮਰੀਕੀ ਪੌਪ ਸਟਾਰ ਨਿਕ ਜੋਨਸ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਪ੍ਰਿਯੰਕਾ ਚੋਪੜਾ ਨਾਲ ਵੱਡਾ ਪਰਿਵਾਰ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਸ ਦੀ ਪਤਨੀ ਪ੍ਰਿਯੰਕਾ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇੱਕ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਜ਼ਿੰਦਗੀ ਦਾ ਸਫ਼ਰ ਚੰਗਾ ਹੋਵੇਗਾ। ਉਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਵਿਚ ਕਈ ਬੱਚੇ ਚਾਹੁੰਦਾ ਹੈ। ਗਾਇਕ ਨਿਕ ਜੋਨਸ ਨੇ ਅਦਾਕਾਰਾ ਚੋਪੜਾ ਨਾਲ 2018 ਵਿਚ ਪਹਿਲਾਂ ਕ੍ਰਿਸ਼ਚੀਅਨ ਰਸਮਾਂ ਨਾਲ ਵਿਆਹ ਕਰਵਾਇਆ ਸੀ ਤੇ ਫਿਰ ਹਿੰਦੂ ਧਰਮ ਅਨੁਸਾਰ ਵਿਆਹ ਦੀਆਂ ਰਸਮਾਂ ਵੀ ਕੀਤੀਆਂ ਸਨ। ਉਸ ਨੇ ਕਿਹਾ ਕਿ ਪ੍ਰਿਯੰਕਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਉਸ ਨੇ ਕਿਹਾ ਕਿ ਜੋ ਅਸੀਂ ਚਾਹੁੰਦੇ ਸੀ, ਉਹ ਪਰਮਾਤਮਾ ਦੀ ਮਿਹਰ ਨਾਲ ਹੋ ਗਿਆ ਤੇ ਅਸੀਂ ਇੱਕ ਹੋ ਗਏ ਹਾਂ। ਨਿਕ ਦਾ ਕਹਿਣਾ ਹੈ ਕਿ ਉਹ ਇੱਕ-ਦੂਜੇ ਨੂੰ ਪਾ ਕੇ ਧੰਨ ਹੋ ਗਏ ਹਨ ਤੇ ਇੱਕ-ਦੂਜੇ ਦੇ ਦਿਲ ਵਿਚ ਪਿਆਰ ਹੈ। ਉਨ੍ਹਾਂ ਕਿਹਾ ਕਿ ਸਾਡਾ ਬੰਧਨ ਮਜ਼ਬੂਤ ਹੈ। -ਆਈਏਐੱਨਐੱਸ