ਮੁੰਬਈ, 21 ਅਕਤੂਬਰ
ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀ ਅੱਜ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਘਰ ਗਏ ਤੇ ਪੁੱਛਗਿਛ ਕੀਤੀ। ਅਭਿਨੇਤਾ ਦੇ ਬੇਟੇ ਆਰੀਅਨ ਖਾਨ ਨੂੰ ਕੁਝ ਹੋਰ ਲੋਕਾਂ ਦੇ ਨਾਲ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਅਨੰਨਿਆ ਪਾਂਡੇ ਆਪਣੇ ਪਿਤਾ ਚੰਕੀ ਪਾਂਡੇ ਨਾਲ ਬਿਆਨ ਦਰਜ ਕਰਵਾਉਣ ਜਾਂਚ ਟੀਮ ਦੇ ਦਫਤਰ ਪੁੱਜੀ ਤੇ ਉਸ ਤੋਂ ਦੋ ਘੰਟੇ ਪੁੱਛਗਿੱਛ ਕੀਤੀ ਗਈ। ਐਨਸੀਬੀ ਟੀਮ ਵਲੋਂ ਭਲਕੇ ਦੁਬਾਰਾ ਅਨੰਨਿਆ ਨੂੰ ਸਵੇਰੇ 11 ਵਜੇ ਸੱਦਿਆ ਗਿਆ ਹੈ।