ਚੇਨੱਈ: ਬਿਹਤਰੀਨ ਸਹਾਇਕ ਅਦਾਕਾਰਾ ਵਜੋਂ ਕੌਮੀ ਐਵਾਰਡ ਜਿੱਤਣ ਵਾਲੀ ਲਕਸ਼ਮੀਪ੍ਰਿਆ ਚੰਦਰਮੌਲੀ ਨੇ ਕਿਹਾ ਕਿ ਇਹ ਉਸ ਦੀ ਮਾਂ ਕਰ ਕੇ ਸੰਭਵ ਹੋਇਆ ਹੈ। ਅਦਾਕਾਰਾ ਨੂੰ ਇਹ ਪੁਰਸਕਾਰ ਨਿਰਦੇਸ਼ਕ ਵਸੰਤ ਦੀ ਤਾਮਿਲ ਫ਼ਿਲਮ ‘ਸ਼ਿਵਰੰਜਿਅਮ ਇਨਮ ਸਿਲਾ ਪੈਂਗਾਲੁਮ’ ਲਈ ਮਿਲਿਆ ਹੈ। ਇਸ ਪ੍ਰਾਪਤੀ ਬਾਰੇ ਟਵਿੱਟਰ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਦਾਕਾਰਾ ਨੇ ਆਖਿਆ, ‘‘ਮੈਂ ਬਹੁਤ ਖੁਸ਼ ਹਾਂ, ਕਿਉਂਕਿ ਮੈਂ ਕੌਮੀ ਪੁਰਸਕਾਰ ਜਿੱਤ ਲਿਆ ਹੈ! ਮੇਰੇ ਲਈ ਇਹ ਬਹੁਤ ਵੱਡਾ ਪਲ ਹੈ। ਮੈਂ ਕੱਲ੍ਹ ਸਾਰਾ ਦਿਨ ਆਪਣਾ ਸੁਫ਼ਨਾ ਪੂਰਾ ਹੋਣ ਬਾਰੇ ਸੋਚਦੀ ਰਹੀ। ਮੈਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰਾਪਤੀ ’ਤੇ ਵਧਾਈਆਂ ਦਿੱਤੀਆਂ। ਮੈਂ ਇਹ ਪੁਰਸਕਾਰ ਜਿੱਤਣ ਵਾਲੇ ਹੋਰ ਸਾਰੇ ਕਲਾਕਾਰਾਂ ਨੂੰ ਵੀ ਵਧਾਈ ਦਿੰਦੀ ਹਾਂ।’’ ਇਸ ਦੇ ਨਾਲ ਹੀ ਉਸ ਨੇ ਆਪਣੀ ਮਾਂ ਦਾ ਧੰਨਵਾਦ ਕਰਦਿਆਂ ਆਖਿਆ,‘‘ਅੰਮਾ, ਇਹ ਪੁਰਸਕਾਰ ਤੁਹਾਨੂੰ ਸਮਰਪਿਤ। ਦਸ ਸਾਲ ਪਹਿਲਾਂ ਜਦੋਂ ਸਾਰੇ ਲੋਕ ਮੈਨੂੰ ਕਹਿੰਦੇ ਸਨ ਕਿ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗ਼ਲਤੀ ਕੀਤੀ ਹੈ ਤਾਂ ਸਿਰਫ਼ ਤੁਸੀਂ ਮੇਰੇ ’ਤੇ ਭਰੋਸਾ ਕਰ ਕੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਆ ਸੀ। -ਆਈਏਐਨਐਸ