ਮੁੰਬਈ, 31 ਦਸੰਬਰ
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਸਾਲ 2020 ਦੇ ਆਖ਼ਰੀ ਦਿਨ ਆਪਣੇ ਘਰ ਵਿੱਚ ਆਲਸੀ ਨਜ਼ਰ ਆਈ। ਕਰੀਨਾ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੇ ਪੁੱਤਰ ਤੈਮੂਰ ਅਲੀ ਖਾਨ ਅਤੇ ਪਤੀ ਸੈਫ ਅਲੀ ਖਾਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਹ ਸਾਰੇ ਬਿਸਤਰੇ ਵਿੱਚ ਆਰਾਮ ਨਾਲ ਬੈਠੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘‘ਸਮਾਪਤ ਹੋਣ ਵਾਲੇ ਸਾਲ ’ਚ ਤਸਵੀਰ ਵਿਚਲੇ ਦੋ ਪਿਆਰਿਆਂ (ਪਤੀ ਤੇ ਪੁੱਤਰ) ਨੂੰ ਜ਼ੋਰ ਨਾਲ ਘੁੱਟ ਕੇ ਸੀਨੇ ਲਾਉਣ ਅਤੇ ਜੱਫੀ ਪਾਉਣ ਦੀ ਕੋਸ਼ਿਸ਼… ਸਾਲ 2020 ਵਿੱਚ ਮੇਰੀ ਜ਼ਿੰਦਗੀ ਇਨ੍ਹਾਂ ਦੋਵਾਂ ਤੋਂ ਬਗੈਰ ਸੰਭਵ ਨਹੀਂ ਸੀ। ਅੱਗੇ ਵਧੋ… ਨਵੀਂ ਸ਼ੁਰੂਆਤ ਕਰੋ। ਮੇਰੇ ਦੋਸਤੋ ਸੁਰੱਖਿਅਤ ਰਹੋ, ਤੁਹਾਨੂੰ ਬਹੁਤ ਸਾਰਾ ਪਿਆਰ… ਨਵਾਂ ਸਾਲ ਮੁਬਾਰਕ!’’ ਸੈਫ ਅਤੇ ਕਰੀਨਾ ਦਾ ਵਿਆਹ ਸਾਲ 2012 ਵਿੱਚ ਹੋਇਆ ਸੀ ਤੇ ਸਾਲ 2016 ’ਚ ਉਨ੍ਹਾਂ ਦੇ ਘਰ ਪੁੱਤਰ ਤੈਮੂਰ ਨੇ ਜਨਮ ਲਿਆ। ਕਰੀਨਾ ਮੁੜ ਮਾਂ ਬਣਨ ਵਾਲੀ ਹੈ ਅਤੇ ਉਹ ਅਕਸਰ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਦੀ ਰਹਿੰਦੀ ਹੈ। -ਆਈਏਐੱਨਐੱਸ