ਮੁੰਬਈ: ਮਸ਼ਹੂਰ ਸੰਗੀਤਕਾਰ ਜੋੜੀ ਨਦੀਮ-ਸ਼ਰਵਣ ਦੇ ਸ਼ਰਵਣ ਰਾਠੌੜ ਦੀ ਕਰੋਨਾ ਦੀ ਲਪੇਟ ’ਚ ਆਉਣ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਇਲਾਜ ਲਈ ਮੁੰਬਈ ਦੇ ਮਾਹਿਮ ਸਥਿਤ ਰਹੇਜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਮਗਰੋਂ ਉਸ ਦੀ ਹਾਲਤ ਹੋਰ ਖ਼ਰਾਬ ਤਾਂ ਨਹੀਂ ਹੋਈ ਪਰ ਇਸ ਵੇਲੇ ਹਾਲਤ ਚਿੰਤਾਜਨਕ ਬਣੀ ਹੋਈ ਹੈ। ਨਦੀਮ-ਸ਼ਰਵਣ ਦੀ ਜੋੜੀ ਨੇ 90ਵਿਆਂ ਦੇ ਦਹਾਕੇ ਦੌਰਾਨ ਕਈ ਫਿਲਮਾਂ ’ਚ ਹਿੱਟ ਗਾਣੇ ਦਿੱਤੇ। 1990 ਵਿੱਚ ਉਨ੍ਹਾਂ ਦੇ ਗੀਤ ‘ਆਸ਼ਿਕੀ’ ਨੇ ਕਾਫ਼ੀ ਪ੍ਰਸਿੱਧੀ ਖੱਟੀ। ਕੁਮਾਰ ਸਾਨੂ ਦੇ ਸਹਿਯੋਗ ਨਾਲ ਉਨ੍ਹਾਂ ਨੇ ‘ਦਿਲ ਹੈ ਕਿ ਮਾਨਤਾ ਨਹੀਂ’, ‘ਹਮ ਹੈਂ ਰਾਹੀ ਪਿਆਰ ਕੇ’, ‘ਸਾਜਨ’, ‘ਫੂਲ ਔਰ ਕਾਂਟੇ’, ‘ਸੜਕ’, ‘ਦੀਵਾਨਾ’ ਅਤੇ ‘ਪਰਦੇਸ’ ਫਿਲਮਾਂ ਵਿੱਚ ਹਿੱਟ ਗਾਣੇ ਦਿੱਤੇ। ਸ਼ਰਵਣ ਦੀ ਕੋਵਿਡ-19 ਰਿਪੋਰਟ ਉਸ ਵੇਲੇ ਪਾਜ਼ੇਟਿਵ ਆਈ ਹੈ, ਜਦੋਂ ਕਈ ਬੌਲੀਵੁੱਡ ਸਿਤਾਰੇ ਕਰੋਨਾਵਾਇਰਸ ਨਾਲ ਜੰਗ ਲੜ ਰਹੇ ਹਨ। -ਆਈਏਐੱਨਐੱਸ