ਮੁੰਬਈ: ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 52 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ : The Tribune India

ਮੁੰਬਈ: ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 52 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ

ਮੁੰਬਈ: ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 52 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ

ਮੁੰਬਈ, 24 ਮਈ

ਟੈਲੀਵਿਜ਼ਨ ਸ਼ੋਅ 'ਅਨੁਪਮਾ' ’ਚ ਧੀਰਜ ਕੁਮਾਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਿਤੇਸ਼ ਪਾਂਡੇ ਦਾ 52 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਨਾਸਿਕ ਦੇ ਨੇੜੇ ਇਗਤਪੁਰੀ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਨਿਤੇਸ਼ ਨੇ 1990 ਵਿੱਚ ਥੀਏਟਰ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। 1995 ਵਿੱਚ ਉਨ੍ਹਾਂ ਨੇ 'ਤੇਜਸ' ਵਿੱਚ ਜਾਸੂਸ ਦੀ ਭੂਮਿਕਾ ਨਿਭਾਈ। ਮੰਜ਼ਿਲੇ ਅਪਨੀ ਅਪਨੀ, 'ਅਸਤਿਤਵ...ਏਕ ਪ੍ਰੇਮ ਕਹਾਣੀ', 'ਸਾਇਆ' ਅਤੇ 'ਦੁਰਗੇਸ਼ ਨੰਦਿਨੀ' ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਟੈਲੀਵਿਜ਼ਨ ਤੋਂ ਇਲਾਵਾ ਉਨ੍ਹਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ। ਨੈਸ਼ਨਲ ਅਵਾਰਡ ਜੇਤੂ ਫਿਲਮ 'ਖੋਸਲਾ ਕਾ ਘੋਸਲਾ' ਵਿਚ ਉਸ ਦੇ ਕੰਮ ਨੂੰ ਵਿਆਪਕ ਪ੍ਰਸ਼ੰਸਾ ਮਿਲੀ। ਉਨ੍ਹਾਂ ਨੇ ਓਮ ਸ਼ਾਂਤੀ ਓਮ ਅਤੇ 'ਬਧਾਈ ਦੋ' ਵਿੱਚ ਵੀ ਕੰਮ ਕੀਤਾ। ਉਹ ਉੱਤਰਾਖੰਡ ਦੇ ਅਲਮੋੜਾ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ’ਚ ਅਭਿਨੇਤਰੀ-ਪਤਨੀ ਅਰਪਿਤਾ ਪਾਂਡੇ ਹਨ। ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ 'ਜਸਤਾਜੂ' 'ਤੇ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ 2003 'ਚ ਵਿਆਹ ਕਰ ਲਿਆ ਸੀ। ਨਿਤੇਸ਼ ਦਾ ਵਿਆਹ ਇਸ ਤੋਂ ਪਹਿਲਾਂ ਅਦਾਕਾਰਾ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All