ਅਬੋਹਰ(ਰਾਜ ਸਦੋਸ਼): ਪੰਜਾਬੀ ਮੂਲ ਦੀ ਸ੍ਰੀ ਸੈਣੀ ਪਹਿਲੀ ਭਾਰਤੀ-ਅਮਰੀਕੀ ਹੈ, ਜੋ ਮਿਸ ਵਰਲਡ ਮੁਕਾਬਲੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰ ਰਹੀ ਹੈ। ਸੈਣੀ ਪਿੱਛੋੋਂ ਲੁਧਿਆਣਾ ਨਾਲ ਸਬੰਧਤ ਹੈ ਤੇ ਪੰਜ ਸਾਲ ਦੀ ਉਮਰ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਉਹ ਇਸ ਸਾਲ ਅਕਤੂਬਰ ਵਿੱਚ ਲਾਸ ਏਂਜਲਸ ਵਿੱਚ ਹੋਏ ਮੁਕਾਬਲੇ ਦੌਰਾਨ ਮਿਸ ਵਰਲਡ ਅਮਰੀਕਾ 2021 ਚੁਣੀ ਗਈ ਸੀ। ਸੈਣੀ ਨੇ ਕਿਹਾ, ‘‘ਮਿਸ ਵਰਲਡ ਵਿਚ ਮੈਂ 33.3 ਕਰੋੜ ਅਮਰੀਕੀਆਂ ਦੀ ਹੀ ਨਹੀਂ ਬਲਕਿ ਵਿਸ਼ਵ ਭਰ ’ਚ ਰਹਿੰਦੇ ਭਾਰਤੀਆਂ ਦੀ ਨੁਮਾਇੰਦਗੀ ਕਰਾਂਗੀ।’’