ਮੁੰਬਈ: ਅਦਾਕਾਰਾ ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਉਹ ਨਹੀਂ ਮੰਨਦੀ ਕਿ ਬੌਲੀਵੁੱਡ ਨੇ ‘ਮਸਾਲੇਦਾਰ’ ਮਨੋਰੰਜਨ ਘਟਾਇਆ ਹੈ ਕਿਉਂਕਿ ਇਹ ਦਰਸ਼ਕਾਂ ਦੀ ਪਹਿਲੀ ਪਸੰਦ ਹਨ। ਜਾਣਕਾਰੀ ਅਨੁਸਾਰ ਅਦਾਕਾਰਾ ਦੀ ਅਕਸ਼ੈ ਕੁਮਾਰ ਨਾਲ ਆ ਰਹੀ ਫਿਲਮ ‘ਬੱਚਨ ਪਾਂਡੇ’ ਕਮਰਸ਼ੀਅਲ ਫ਼ਿਲਮ ਹੈ। ਕ੍ਰਿਤੀ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਅਸੀਂ ਵੱਡੀਆਂ ਕਮਰਸ਼ੀਅਲ ਜਾਂ ਮਸਾਲੇਦਾਰ ਫ਼ਿਲਮਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਹਨ ਸਗੋਂ ਅਜਿਹੀਆਂ ਕਾਫੀ ਫਿਲਮਾਂ ਰਿਲੀਜ਼ ਨਹੀਂ ਹੋਈਆਂ। ਫ਼ਿਲਮਾਂ ਦੀ ਕਤਾਰ ਲੱਗੀ ਹੋਈ ਹੈ ਅਤੇ ਇਹ ਸਾਰੀਆਂ ਫ਼ਿਲਮਾਂ ਦੇ ਸਫਲ ਹੋਣ ਦੀ ਸੰਭਾਵਨਾ ਹੈ। ਅਸੀਂ ਅਜਿਹਾ ਇਸ ਲਈ ਮਹਿਸੂਸ ਕਰਦੇ ਹਾਂ ਕਿਉਂਕਿ ਥੋੜ੍ਹੇ ਜਿਹੇ ਸਮੇਂ ਵਿੱਚ ਆਈਆਂ ਪੱਛਮ ਦੀਆਂ ਕੁਝ ਫਿਲਮਾਂ ਨੇ ਚੰਗੀ ਛਾਪ ਛੱਡੀ ਹੈ। ਇਨ੍ਹਾਂ ਫ਼ਿਲਮਾਂ ਨੇ ਸੱਚਮੁਚ ਚੰਗਾ ਕਾਰੋਬਾਰ ਕੀਤਾ। ਜਦੋਂ ਤੱਕ ਦਰਸ਼ਕ ਹਨ ਤਾਂ ਅਜਿਹੀਆਂ ਫ਼ਿਲਮਾਂ ਬਣਦੀਆਂ ਰਹਿਣਗੀਆਂ।’’ ਬੌਲੀਵੁੱਡ ਨੇ ਪਿਛਲੇ ਸਾਲ ਕਈ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚ ਅਕਸ਼ੈ ਕੁਮਾਰ ਦੀ ‘ਸੂਰਿਆਵੰਸ਼ੀ’, ਤਾਮਿਲ ਅਤੇ ਤੇਲਗੂ ਫਿਲਮਾਂ ‘ਮਾਸਟਰ’ ਅਤੇ ‘ਪੁਸ਼ਪਾ’ ਨੂੰ ਸ਼ਾਨਦਾਰ ਸਫ਼ਲਤਾ ਮਿਲੀ। ਫਿਲਮ ‘ਬੱਚਨ ਪਾਂਡੇ’ ਵਿੱਚ ਕ੍ਰਿਤੀ ਸੈਨਨ ਮਾਇਰਾ ਦੀ ਭੂਮਿਕਾ ਨਿਭਾਅ ਰਹੀ ਹੈ। ਫਿਲਮ ਦਾ ਨਿਰਮਾਤਾ ਸਾਜਿਦ ਨਡਿਆਡਵਾਲਾ ਹੈ ਅਤੇ ਇਸ ਵਿੱਚ ਜੈਕਲੀਨ ਫਰਨਾਂਡੇਜ਼ ਤੇ ਅਰਸ਼ਦ ਵਾਰਸੀ ਨੇ ਵੀ ਕੰਮ ਕੀਤਾ ਹੈ। -ਪੀਟੀਆਈ