ਮੁੰਬਈ: ਬੌਲੀਵੁੱਡ ਅਦਾਕਾਰ ਮਨੋਜ ਵਾਜਪਾਈ ਨੇ ਟਵਿੱਟਰ ’ਤੇ ਟਵੀਟ ਕਰਦਿਆਂ ਰੈਮੋ ਡਿਸੂਜ਼ਾ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਲਿਖਿਆ,‘ਉਨ੍ਹਾਂ ਨੂੰ ਆਸ ਹੈ ਕਿ ਬੌਲੀਵੁੱਡ ਕੋਰੀਓਗ੍ਰਾਫ਼ਰ ਤੇ ਫ਼ਿਲਮਸਾਜ਼ ਜਲਦੀ ਸਿਹਤਯਾਬ ਹੋ ਜਾਣਗੇ।’ ਉਨ੍ਹਾਂ ਲਿਖਿਆ,‘ਤੁਸੀਂ ਤੰਦਰੁਸਤ ਹੋ ਜਾਵੋ ਅਤੇ ਜਲਦੀ ਤੋਂ ਜਲਦੀ ਆਪਣਾ ਨਿਵੇਕਲਾ ਕੰਮ ਸਭ ਦੇ ਸਾਹਮਣੇ ਲਿਆਓ। ਤੁਸੀਂ ਇੱਕ ਚੈਂਪੀਅਨ ਹੋ।’ ਰੈਮੋ ਦੇ ਦੋਸਤ ਮਹੇਸ਼ ਕੁਕਰੇਜਾ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਫ਼ਿਕਰ ਵਾਲੀ ਕੋਈ ਗੱਲ ਨਹੀਂ ਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। -ਆਈਏਐੱਨਐੱਸ