ਮੁੰਬਈ, 12 ਮਾਰਚ
ਬੌਲੀਵੁੱਡ ਅਦਾਕਾਰ ਮਨੋਜ ਬਾਜਪਾਈ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਹ ਆਪਣੇ ਘਰ ’ਚ ਇਕਾਂਤਵਾਸ ਹੈ। ਇਸ ਸਬੰਧੀ ਮਨੋਜ ਦੀ ਟੀਮ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ, ਜਿਸ ਅਨੁਸਾਰ ਅਦਾਕਾਰ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਪਰੰਤ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ, ਜੋ ਅਗਲੇ ਕੁਝ ਮਹੀਨਿਆਂ ’ਚ ਸ਼ੁਰੂ ਹੋਵੇਗੀ। ਮਨੋਜ ਫ਼ਿਲਮ ‘ਡਿਸਪੈਚ’ ਲਈ ਸ਼ੂਟਿੰਗ ਕਰ ਰਿਹਾ ਹੈ, ਜਿਸ ਦਾ ਪ੍ਰੋਡਿਊਸਰ ਰੌਨੀ ਸਕਰੂਵਾਲਾ ਹੈ। ਫ਼ਿਲਹਾਲ ਅਦਾਕਾਰ ਡਾਕਟਰਾਂ ਦੀ ਨਿਗਰਾਨੀ ਹੇਠ ਅਤੇ ਉੁਹ ਕਰੋਨਾ ਤੋਂ ਉਭਰ ਰਿਹਾ ਹੈ। ਜਾਣਕਾਰੀ ਅਨੁਸਾਰ ਮਨੋਜ ਬਾਜਪਾਈ ਆਪਣੀ ਡਿਜੀਟਲ ਪਲੈਟਫਾਰਮ ’ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਸਾਇਲੈਂਸ…ਕੈਨ ਯੂ ਹੀਅਰ ਇੱਟ’ ਵਿੱਚ ਪੁਲੀਸ ਅਫ਼ਸਰ ਏਸੀਪੀ ਅਵਿਨਾਸ਼ ਦੀ ਭੂਮਿਕਾ ’ਚ ਨਜ਼ਰ ਆਏਗਾ। -ਆਈਏਐੱਨਐੱਸ