ਮੁੰਬਈ: ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਦੋਸਤ ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਵੱਲੋਂ ਫੈਸ਼ਨ ਡਿਜ਼ਾਈਨਿੰਗ ਬਾਰੇ ਦਿੱਤੇ ਬਿਆਨ ਤੋਂ ਕਾਫੀ ਪ੍ਰਭਾਵਿਤ ਹੈ। ਫ਼ਿਲਹਾਲ ਇਹ ਜੋੜਾ ਲੰਡਨ ਵਿੱਚ ਛੁੱਟੀਆਂ ਮਨਾ ਰਿਹਾ ਹੈ ਅਤੇ ਬਰਤਾਨੀਆ ਦੀ ਰਾਜਧਾਨੀ ’ਚੋਂ ਆਪਣੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾ ਕੇ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰ ਰਿਹਾ ਹੈ। ਮਲਾਇਕਾ ਅਰੋੜਾ ਨੇ ਕੱਲ੍ਹ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਿਆਂ ਆਖਿਆ,‘‘ਹੁਣ ਫੈਸ਼ਨ ਖੇਡ ਨਿਸ਼ਾਨੇ ’ਤੇ ਹੈ।’’ ਇਸ ਤਸਵੀਰ ਵਿੱਚ ਅਰਜੁਨ ਕਪੂਰ ਜੀਨ ਤੇ ਟੀ-ਸ਼ਰਟ ਪਹਿਨੇ ਹੋਏ ਨਜ਼ਰ ਆ ਰਿਹਾ ਹੈ। ਅਰਜੁਨ ਕਪੂਰ ਨੇ ਇਸੇ ਤਸਵੀਰ ਨੂੰ ਮੁੜ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਆਖਿਆ ਕਿ ‘‘ਮੱਲਾ’’ ਬਿਹਤਰੀਨ ਫੋਟੋਗ੍ਰਾਫਰ ਹੈ।ਇਸ ਤੋਂ ਪਹਿਲਾਂ ਅਰਜੁਨ ਤੇ ਮਲਾਇਕਾ ਨੇ ਸਟੈਮਫੋਰਡ ਬ੍ਰਿਜ ਸਟੇਡੀਅਮ ਵਿੱਚ ਫੁਟਬਾਲ ਦਾ ਮੈਚ ਦੇਖਿਆ ਸੀ। ਅਰਜੁਨ ਕਪੂਰ ਨੇ ਆਪਣੀ ਟੀਮ ‘ਚੈਲਸੀ ਐੱਫਸੀ’ ਦੀ ਹੌਸਲਾ ਅਫਜ਼ਾਈ ਕੀਤੀ ਸੀ ਅਤੇ ਇਸ ਮੁਕਾਬਲੇ ਵਿੱਚ ਚੈਲਸੀ ਨੇ ਮਿਲਾਨ ਨੂੰ ਹਰਾਇਆ ਸੀ।ਜਾਣਕਾਰੀ ਅਨੁਸਾਰ ਅਰਜੁਨ ਕਪੂਰ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਦਿ ਲੇਡੀ ਕਿਲਰ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਫ਼ਿਲਮ ਵਿੱਚ ਭੂਮੀ ਪੇਡਨੇਕਰ ਅਹਿਮ ਭੂਮਿਕਾ ਵਿੱਚ ਹੈ ਅਤੇ ਇਸ ਦੀ ਸ਼ੂਟਿੰਗ ਸਕਾਟਲੈਂਡ ਵਿੱਚ ਹੋਈ ਹੈ। -ਏਐੱਨਆਈ