ਮੁੰਬਈ: ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਸਟੇਜ ’ਤੇ ਡਾਂਸ ਦੀ ਬਾਕਮਾਲ ਪੇਸ਼ਕਾਰੀ ਕੀਤੀ, ਜਿਸ ਕਰਕੇ ਉਹ ਜਾਣੀ ਜਾਂਦੀ ਹੈ। ਕਿਸੇ ਵੇਲੇ ਆਪਣੇ ਮਸ਼ਹੂਰ ਗੀਤ ‘ਏਕ ਦੋ ਤੀਨ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਮਾਧੁਰੀ ਦੀਕਸ਼ਿਤ ਮੁੰਬਈ ਵਿੱਚ ਆਪਣੀ ਆਉਣ ਵਾਲੀ ‘ਮਾਜਾ ਮਾ’ ਦਾ ਟਰੇਲਰ ਲਾਂਚ ਕਰਨ ਲਈ ਪਹੁੰਚੀ ਸੀ। ਇਥੇ ਉਸ ਨੇ ਸਟੇਜ ’ਤੇ ਪੇਸ਼ਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅਦਾਕਾਰਾ ਨੇ ਫਿਲਮ ਦੇ ਇੱਕ ਗੀਤ ’ਤੇ ਮੀਡੀਆ ਭਾਈਚਾਰੇ ਨਾਲ ਵੀ ਡਾਂਸ ਕੀਤਾ। ਟਰੇਲਰ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਪੰਜ ਤਾਰਾ ਹੋਟਲ ਵਿੱਚ ਲਾਂਚ ਕੀਤਾ ਗਿਆ। ਇਸ ਫਿਲਮ ਵਿੱਚ ਰਿਤਵਿਕ ਭੌਮਿਕ, ਬਰਖਾ ਸਿੰਘ, ਗਜਰਾਜ ਰਾਓ ਅਤੇ ਸ੍ਰਿਸ਼ਟੀ ਸ੍ਰੀਵਾਸਤਵ ਵੀ ਅਹਿਮ ਭੂਮਿਕਾ ਵਿੱਚ ਹਨ। ਫਿਲਮ ਵਿੱਚ ਕਾਮੇਡੀ, ਪਰਿਵਾਰਕ ਡਰਾਮਾ ਤੇ ਰੋਮਾਂਸ ਹੈ, ਜਿਸ ਨੂੰ ਅਦਾਕਾਰ-ਨਿਰਦੇਸ਼ਕ ਤੇ ਲੇਖਕ ਆਨੰਦ ਤਿਵਾੜੀ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਇਹ ਫਿਲਮ ਪ੍ਰਾਈਮ ਵੀਡੀਓ ’ਤੇ ਛੇ ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ